ਥੀਮ-ਵਿਸ਼ੇਸ਼

ਵਿਸ਼ਾ : ਨੋਜਵਾਨਾਂ ਦੇ ਜੀਵਨ ਵਿੱਚ ਕਲਾ ਦਾ ਮਹੱਤਵ

++++++++++++++++++++++++++++++++++++++++++++
ਜਤਿੰਦਰ ਕੌਰ   
ਕਲਾ ਚਾਹੇ ਕੋਈ ਵੀ ਹੋਵੇ . ਇਹ ਇਨਸਾਨ ਦੀ ਆਤਮਾ ਨੂੰ  ਜਗਾਉਂਦੀ ਹੈ .  ਕਲਾਕਾਰ ਆਪਣੇ ਆਪ ਦੇ ਬਹੁਤ ਨਜਦੀਕ ਹੁੰਦਾ ਹੈ . ਆਪਣੇ ਆਪ ਦੇ ਨਜਦੀਕ ਹੋ ਕੇ ,ਆਪੇ ਨੂੰ ਸਮਝ ਲੈਣਾ ਹੀ ਕੁਦਰਤ ਨੂੰ  ਦੇਖਣਾ , ਸਮਝਣਾ ਅਤੇ ਮਾਨਣਾ ਹੈ . ਜਦ ਅਸੀਂ ਇਸ ਅਵਸਥਾ ਤੱਕ  ਪਹੁੰਚ ਜਾਦੇ ਹਾਂ ਤਾਂ ਸਾਨੂੰ ਜੀਵਨ ਦੀ ਕਲਾ ਨੂੰ  ਵੀ ਸਮਝਣ ਦਾ ਵੱਲ ਆ ਜਾਂਦਾ ਹੈ .
ਕਲਾ ਹਰ ਇਨਸਾਨ ਵਿੱਚ ਜਨਮ ਤੋਂ ਹੀ ਹੁੰਦੀ ਹੈ , ਪਰ ਕਈ ਵਾਰ ਕਿਸੇ ਵੀ ਹਲਾਤਾਂ ਕਰਕੇ ਇਹ ਸੁੱਤੀ ਰਹਿ ਜਾਂਦੀ ਹੈ , ਸੁੱਤੀ ਹੋਈ ਕਲਾ ਨੂੰ ਕਿਸੇ ਵੀ ਉਮਰ ਵਿੱਚ ਜਗਾਇਆ ਜਾ ਸਕਦਾ ਹੈ , ਪਰ ਜੇਕਰ ਇਹ ਬਚਪਨ ਤੋਂ ਹੀ ਜਾਗਦੀ ਰਹੇ ਤਾਂ ਜਵਾਨੀ ਤੱਕ ਇਸ ਦਾ ਰੰਗ ਬਹੁਤ ਹੀ ਖੂਬਸੂਰਤ ਦਿਖਾਈ ਦਿੰਦਾ . ਇਹ ਖੂਬਸੂਰਤੀ ਤਾਂ ਫਿਰ ਆਪਣੇ ਆਲੇ ਦੁਆਲੇ ਨੂੰ ਵੀ ਖੂਬਸੂਰਤ ਬਣਾ ਦਿੰਦੀ ਹੈ . ਇਹ ਦੀ ਖੁਸ਼ਬੂ ਨਾਲ ਹਰ ਕੋਈ ਮੁਸਕਰਾਉਣਾ ਚਾਹੁੰਦਾ ਹੈ .

ਸਾਡੇ ਨੋਜਵਾਨਾਂ ਨੂੰ  ਬੁਰੀਆਂ ਆਦਤਾਂ ਤੋਂ ਦੂਰ ਰੱਖਣ ਲਈ , ਸਿਰਫ ਮਾਂ-ਬਾਪ  ਦਾ ਹੀ ਨਹੀ , ਸਗੋਂ ਸਾਰੇ ਸਮਾਜ ਦਾ ਫਰਜ ਬਣਦਾ ਕਿ ਉਨਾ ਦੀ ਕਲਾ ਨੂੰ ਦਬਾਇਆ ਨਾ ਜਾਵੇ , ਬਲਕਿ ਉਨਾ ਦਾ ਸਾਥ ਦੇ ਕੇ ਉਨਾ ਦੀ ਕਲਾ ਨੂੰ  ਹੋਰ ਨਿਖਾਰਿਆ ਜਾਵੇ ਤਾਂ ਕਿ ਉਨਾ ਦਾ ਜੋਸ਼ ਕਿਸੇ ਹੋਰ ਗਲਤ ਕੰਮਾਂ ਵੱਲ ਨਾ ਲਗ  ਜਾਵੇ .

ਸਾਡੇ ਨੋਜਵਾਨ ਹੀ ਸਾਡੀ ਦੁਨੀਆ ਦਾ ਭਵਿਖ ਹਨ , ਉਨਾ ਨੂੰ ਸਮਾਜ ਦਾ ਸਾਥ ਚਾਹੀਦਾ ਅਤੇ ਸਾਡਾ ਸਾਥ ਹੀ ਉਨਾ ਦੀਆਂ ਭਾਵਨਾਵਾਂ ਨੂੰ ਸਮਝਣਾ ਹੈ .  ਜੇਕਰ ਨੌਜਵਾਨ ਵਰਗ ਖੁਸ਼ ਅਤੇ ਤੰਦਰੁਸਤ ਹੈ ਤਾਂ ਉਹ ਸਾਰੇ ਸੰਸਾਰ ਨੂੰ ਖੂਬਸੂਰਤ ਬਣਾ ਸਕਦੇ ਹਨ , ਸਿਰਫ ਜਰੂਰਤ ਹੈ ਉਨਾ ਦੀ ਕਲਾ ਨੂੰ ਜਾਗਦੇ ਰੱਖਣ ਦੀ .
ਜਤਿੰਦਰ ਕੌਰ    Los Angeles  U.S.A
818-642-0978
***********************************************************


ਦਿਲਪ੍ਰੀਤ ਸਾਹਿਲ
ਕਲਾ ਨੂੰ ਪ੍ਰਭਾਸ਼ਿਤ ਕਰਨਾ ਸਾਡੇ ਲਈ ਅਸਾਨ ਨਹੀਂ ਹੈ . ਇਸਦਾ ਦਾਇਰਾ ਬਹੁਤ ਵਿਸ਼ਾਲ ਹੈ . ਅਕਸਰ ਹੀ ਜਦੋਂ ਅਸੀਂ ਕਲਾ ਦੀ ਗੱਲ ਕਰਦੇ ਹਾਂ ਤਾਂ ਕੁਝ ਕੁ ਕਲਾਵਾਂ ਦਾ ਚਿੱਤਰ ਹੀ ਸਾਡੇ ਦਿਮਾਗ ਵਿਚ ਬਣਦਾ ਹੈ ਜਿਵੇਂ ਕਿ ਲੇਖਣ ਕਲਾ , ਚਿਤਰਕਲਾ , ਗਾਇਨ ਕਲਾ , ਨ੍ਰਿਤ ਕਲਾ ਆਦਿ . ਪਰ ਕਲਾ ਦੀਆਂ ਬਹੁਤ ਸਾਰਿਆਂ ਕਿਸਮਾਂ ਹੁੰਦੀਆਂ ਹਨ . ਕਲਾ ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਵਿਅਕਤੀ ਵਿੱਚ ਹੁੰਦੀ ਹੈ . ਪਰ ਅਸੀਂ ਉਸਨੂੰ ਅਣਗੋਲਿਆਂ ਕਰ ਲੈਂਦੇ ਹਾਂ .
ਕਲਾ ਦਾ ਅਸਲ ਭਾਵ ਹੈ ਸੁੰਦਰਤਾ . ਜਦੋਂ ਅਸੀਂ ਕਿਸੇ ਵੀ ਕੰਮ ਨੂੰ ਵਿਸ਼ੇਸ਼ ਤਰੀਕੇ ਨਾਲ ਕਰਦੇ ਹਾਂ ਅਤੇ ਓਹ ਦੂਸਰਿਆਂ ਨੂੰ  ਦੇਖਣ , ਸੁਣਨ ਤੇ ਮਹਿਸੂਸ ਕਰਨ ਵਿੱਚ ਖੁਸ਼ੀ ਦੇਵੇ , ਓਹ ਕਲਾ ਹੈ . ਕਲਾ ਜਿੰਦਗੀ ਵਿੱਚ ਵੀ ਸੁੰਦਰਤਾ ਲਿਆਉਂਦੀ ਹੈ ਜੋ ਕਿ ਕੁਦਰਤੀ ਤੌਰ ਤੇ ਜੀਵਨ ਦੇ ਮੁੱਢਲੇ ਪੜਾਵਾਂ ਵਿੱਚ ਹੀ ਸਾਡੇ ਵਿਚ ਆਪ ਆ ਜਾਂਦੀ ਹੈ . ਲੋੜ ਹੈ ਉਸਨੂੰ ਪਹਿਚਾਨਣ ਦੀ ਤੇ ਉਸਨੂੰ ਸਤਿਕਾਰ ਦੇਣ ਦੀ . ਹਰ ਵਿਅਕਤੀ ਵਿੱਚ ਕੋਈ ਨਾ ਕੋਈ ਗੁਣ ਜਰੂਰ ਹੁੰਦਾ ਹੈ , ਕਈ ਵਾਰ ਅਸੀਂ ਉਸਨੂੰ ਦੇਖ ਨਹੀਂ ਪਾਉਂਦੇ ਅਤੇ ਇਸਦੇ ਬਦਲੇ ਬੁਰੇ ਕੰਮਾਂ ਨੂੰ ਧਾਰਨ ਕਰ ਬੈਠਦੇ ਹਾਂ . ਨੌਜਵਾਨ ਵਰਗ ਦੇ ਜੀਵਨ ਵਿੱਚ ਕਲਾ ਦਾ ਵਿਸ਼ੇਸ਼ ਮਹੱਤਵ ਹੈ . ਰੋਜਾਨਾ ਦੀ ਜਿੰਦਗੀ ਦੇ ਆਮ ਜਹੇ ਕੰਮਾਂ ਨੂੰ ਵੀ ਅਸੀਂ ਕਲਾਤਮਕ ਢੰਗ ਨਾਲ ਵਧੀਆ ਬਣਾ ਸਕਦੇ ਹਾਂ . ਕਲਾ ਦੇ ਵੱਖ ਵੱਖ ਰੂਪਾਂ  ਨਾਲ ਜੁੜ ਕੇ ਨੌਜਵਾਨ ਆਪਣੇ ਵਿਹਲੇ ਸਮੇਂ ਨੂੰ ਸੁਨਹਿਰੀ ਘੜੀ ਬਣਾ ਸਕਦੇ ਹਨ . ਅਜਿਹੀਆਂ ਕਲਾਵਾਂ ਨੂੰ ਧਾਰਨ ਕਰਕੇ ਓਹ ਆਪਣੇ ਇਲਾਕੇ ਵਿੱਚ ਇਕ ਵੱਖਰੀ ਪਹਿਚਾਣ ਬਣਾ ਸਕਦੇ ਹਨ .ਜਿਸ ਨਾਲ ਓਹਨਾਂ ਵਿੱਚ ਇੱਕ ਵਿਸ਼ੇਸ਼ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ ਹੈ . ਇਸ ਆਤਮ ਵਿਸ਼ਵਾਸ ਦੇ ਜਰੀਏ ਆਪਣੀ ਜਿੰਦਗੀ ਨਾਲ ਜੁੜੇ ਹਰ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਦੇ ਹਨ . ਕਿਸੇ ਵਿਅਕਤੀ ਵਿੱਚ ਵਿਸ਼ੇਸ਼ ਕਲਾ ਹੋਣ ਨਾਲ ਉਸਦੀ ਸ਼ਖਸੀਅਤ ਵਿੱਚ ਨਿਖਾਰ ਆਉਂਦਾ ਹੈ ਤੇ ਓਹ ਲੋਕਾਂ ਵਿੱਚ ਇੱਕ ਨਾਇਕ ਦੇ ਤੌਰ ਤੇ ਜਾਣਿਆ ਜਾਂਦਾ ਹੈ . ਆਪਣੀ ਇਸ ਇਮੇਜ਼ ਨੂੰ ਬਰਕਰਾਰ ਰੱਖਣ ਲਈ ਓਹ ਨੌਜਵਾਨ ਹਮੇਸ਼ਾ ਹੀ ਬੁਰੇ ਕੰਮਾਂ ਤੋਂ ਗੁਰੇਜ਼ ਕਰਦਾ ਹੈ .
ਕਲਾ ਭਾਵਨਾ ਨਾਲ ਜੁੜੀ ਹੁੰਦੀ ਹੈ . ਕਲਾ ਦੇ ਧਾਰਨੀ ਨੌਜਵਾਨ ਹਰ ਪ੍ਰਕਾਰ ਦੀਆਂ ਭਾਵਨਾਵਾਂ ਨੂੰ ਬਾਖੂਵੀ ਮਹਿਸੂਸ ਕਰ ਪਾਉਂਦੇ ਹਨ . ਇਸ ਪ੍ਰਕਾਰ ਓਹ ਆਪਣੇ ਦੇਸ਼ ਪ੍ਰਤੀ , ਆਪਣੇ ਸੂਬੇ ਪ੍ਰਤੀ , ਆਪਣੇ ਇਲਾਕੇ ਤੇ ਆਪਣੇ ਪਰਿਵਾਰ ਪ੍ਰਤੀ ਜੁੰਮੇਵਾਰੀ ਨੂੰ ਸਮਝਦੇ ਹਨ .
ਕਲਾ ਰੂਹ ਦੀ ਖਰਾਕ ਹੁੰਦੀ ਹੈ . ਜਦੋਂ ਇੱਕ ਕਲਾਕਾਰ ਆਪਣੀ ਕਲਾ ਦੀ ਨੁਮਾਇਸ਼ ਦੂਸਰਿਆਂ ਸਾਹਮਣੇ ਕਰਕੇ ਤਾਰੀਫ਼ ਹਾਸਿਲ ਕਰਦਾ ਹੈ ਤਾਂ ਉਸਦੇ ਮਾਨ ਨੂੰ ਜੋ ਖੁਸ਼ੀ ਪ੍ਰਾਪਤ ਹੁੰਦੀ ਹੈ ਓਹ ਅਸੀਂ ਵਧੇਰੇ ਦੌਲਤ ਖਰਚ ਕੇ ਵੀ ਪ੍ਰਾਪਤ ਨਹੀਂ ਕਰ ਸਕਦੇ .
ਸੋ ਸਾਨੂੰ ਸਭ ਨੂੰ ਕਲਾ ਪ੍ਰੇਮੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਜਿਥੋਂ ਤੱਕ ਹੋ ਸਕੇ ਕਿਸੇ ਕਲਾਕਾਰ ਦੀ ਕਲਾ ਨੂੰ ਜਿੰਦਾ ਰੱਖਣ ਲਈ ਉਸਦਾ ਜਿੰਨਾ ਹੋ ਸਕੇ ਸਹਿਯੋਗ ਦੇਣਾ ਚਾਹੀਦਾ ਹੈ .
ਦਿਲਪ੍ਰੀਤ ਸਾਹਿਲ 9815790542

***********************************************************

 ਹੁਨਰ ਬਾਂਝ ਬੇਰੰਗ ਜਵਾਨੀਆਂ ਨੇ, ਗਾਉਣਾ,ਲਿਖਣਾ ਤੇ ਨੱਚਣਾ ਸੋਹਣੇ ਰੰਗ ਮੀਆਂ..
ਸ਼ਾਇਰੀ ਸੰਗ ਜਿੰਦਾ ਪਾਕ ਮੁਹੱਬਤਾਂ ਨੇ, ਮੌਸੀਕੀਆਂ ਕਰਨ ਮਸਤ ਮਲੰਗ ਮੀਆਂ..
ਗੁਫਤਗੂ ਦਾ ਅਦਬ ਤੇ ਮਹਿਬੂਬ ਦੀ ਨਬਜ਼ , ਸ਼ਾਇਰੀ ਜਾਣਦੀ ਹੈ ਹਰ ਤਰੰਗ ਮੀਆਂ..
ਮਹਫਿਲਾਂ ਦਾ ਸਿੰਗਾਰ ਜਾਂ ਕੋਈ ਇਕਰਾਰ, ਮੈਖਾਨਿਆਂ ' ਖੂਬ ਇਹਦੀ ਮੰਗ ਮੀਆਂ..
ਸੁਰ ਵੰਝਲੀ ਦੇ ਛੇੜ ਰਾਂਝੇ-ਹੀਰ ਰੀਝਾਈ, ਮਿੱਠੀ ਗਜ਼ਲ ਹਰ ਨਾਰ ਦੀ ਪਸੰਦ ਮੀਆਂ..
ਪਿੜ੍ਹ ਬੋਲੀਆਂ ਦੇ ਵਿੱਚ ਉੱਚੀ ਹੇਕ ਫੱਬਦੀ, ਜਾਂ ਭੰਗੜੇ ਦੇ ਵਿੱਚ ਨੱਠੇ ਸੰਗ ਮੀਆਂ..
ਵਿਹੜੇ ਬੈਠ ਸੁਆਣੀ ਜਦ ਬੇਲ ਬੂਟੇ ਪਾਵੇ, ਸੂਈ ਵਿੰਨ੍ਹ ਹੀ ਜਾਵੇ ਅੰਗ-ਅੰਗ ਮੀਆਂ..
ਕੁੰਢਾ ਖੁੱਲਿਆ ਤੇ ਮੋਰਨੀਆਂ ਦੱਸਦੀਆਂ ਨੇ, ਕਿੰਨੀ ਮਾਹੀ ਦੇ ਆਉਣੇ ਦੀ ਉਮੰਗ ਮੀਆਂ..
ਇਹ ਹੁਨਰ ਗਹਿਣਾ ਜਵਾਨੀਆਂ ਦਾ, ਇਹਨੂੰ ਰੱਖਣਾ ਸਦਾ ਅੰਗ ਸੰਗ ਮੀਆਂ..
ਇਲਮਾ ਬਾਝ 'ਮੁਰੀਦਾ' ਬਰਕਤਾਂ ਨਾ, ਦਿਲ ਰਹਿੰਦੈ ਸਦਾ ਤੰਗ ਮੀਆਂ..
ਗਗਨ 'ਮੁਰੀਦ' 9417493186
***********************************************************
ਗੋਲਡੀ ਗੁਰਜੀਤ
ਕਲਾ - 'ਨੌਜਵਾਨਾਂ  ਨੂੰ ਸੰਦੇਸ਼ 'ਜਾਗੋ , ਨੌਜਵਾਨੋ ਜਾਗੋ !
ਨਸ਼ਿਆਂ ਨੂੰ ਤੁਸੀਂ ਤਿਆਗੋ,ਆਪਣੇ ਆਪ ਨੂੰ ਸੁਚੇਤ ਬਣਾਓ
ਜੀਵਨ ਕਲਾ ਦੇ ਲੇਖੇ ਲਾਓ
ਕਲਾ ਜੀਵਨ ਦਾ ਅਹਿਮ ਅੰਗ ਹੈ
ਰਹਿੰਦੀ ਸਦਾ ਜੋ ਅੰਗ ਸੰਗ ਹੈ ,ਕਲਾ ਨੂੰ ਜੇ ਤੁਸੀਂ ਆਪਣਾ ਲਵੋਗੇ
ਜੀਵਨ ਸਫਲ ਬਣਾ ਲਵੋਗੇ
ਕਲਾ ਦਾ ਨਾ ਕੋਈ ਜਾਤ ,ਧਰਮ ਹੈ
ਇਹ ਤਾਂ ਇਕ ਅਨਮੋਲ ਕਰਮ ਹੈ,ਕਵਿਤਾ ,ਨਾਟਕ ,ਸੰਗੀਤ ਦੀ ਰਚਨਾ
ਕਲਾਕਾਰ ਦਾ ਏਹੋ ਧਰਮ ਹੈ
ਤੁਸੀਂ ਵੀ ਆਪਣਾ ਫਰਜ਼ ਪਛਾਣੋ
ਕਲਾ ਦਾ ਇਕ ਵਾਰ ਆਨੰਦ ਤਾਂ ਮਾਣੋ,ਕਲਾ ਨਾਲ ਜਦ ਤੁਸੀਂ ਘੁਲ ਜਾਵੋਗੇ
ਸਭ ਮਾੜੇ ਕੰਮ ਭੁਲ ਜਾਵੋਗੇ
ਕਲਾ ਤਾਂ ਇੱਕ ਵਗਦਾ ਦਰਇਆ ਏ
ਜਿਸ ਦਾ ਰੂਪ ਬਹੁਰੰਗਾ ਏ,ਨੌਜਵਾਨਾਂ 'ਦਾ ਮਹੱਤਵ
ਅੱਜ ਦੇ ਸਮੇਂ ' ਅਹਿਮ ਧੁਰਾ ਏ

'
ਗੁਰਜੀਤ' ਤਾਂ ਗੱਲਾਂ ਸੱਚ ਦੱਸਦਾ
ਕਲਾਕਾਰ ਵਿੱਚ ਰੱਬ ਵਸਦਾ ਏ ,ਕਲਾ ਜਦ ਘਰ ਘਰ ਵੜ੍ਹ ਜਾਵੇਗੀ
ਪੰਜਾਬ ਦੀ ਗੁੱਡੀ ਚੜ੍ਹ ਜਾਵੇਗੀ ,ਦੇਸ਼ ਦੀ ਗੁੱਡੀ ਚੜ੍ਹ ਜਾਵੇਗੀ
ਜਾਗੋ , ਨੌਜਵਾਨੋ ਜਾਗੋ !
ਨਸ਼ਿਆਂ ਨੂੰ ਤੁਸੀਂ ਤਿਆਗੋ,ਆਪਣੇ ਆਪ ਨੂੰ ਸੁਚੇਤ ਬਣਾਓ
ਜੀਵਨ ਕਲਾ ਦੇ ਲੇਖੇ ਲਾਓ
ਗੋਲਡੀ ਗੁਰਜੀਤ 9855434038
=================================================================
ਨੋਟ : ਅਗਸਤ ਅੰਕ ਲਈ ਥੀਮ-ਵਿਸ਼ੇਸ਼ ਲਈ ਵਿਸ਼ਾ ਹੋਵੇਗਾ "ਅਰਥ ਅਜ਼ਾਦੀ ਦੇ " . ਤੁਸੀਂ ਇਸ ਵਿਸ਼ੇ ਸਬੰਧੀ ਵੀ  ਆਪਣੇ ਵਿਚਾਰ  "ਸਾਂਝੀ ਕਲਮ" ਨਾਲ ਸਾਂਝੇ ਕਰ ਸਕਦੇ ਹੋ .        
==========================================================================================================