ਆਰਟੀਕਲ

ਕਿੱਥੇ ਜਾ ਰਿਹੈ ਪੰਜਾਬ ! 


ਨਿੰਦਰ ਘੁਗਿਆਣਵੀ

ਚਾਹੇ ਪੰਜਾਬ ਤੇ ਚਾਹੇ ਦੂਰ-ਦੁਨੀਆਂ ਵਿੱਚ ਵੀ ਬੈਠਾ ਸੋਚਵਾਨ ਪੰਜਾਬੀ ਇਸ ਵੇਲੇ ਡਾਹਢਾ ਚਿੰਤਤ ਹੈ ਕਿ ਪੰਜਾਬ ਦਾ ਵਾਲੀ-ਵਾਰਿਸ ਕੌਣ ਹੈ? ਕੌਣ ਹੈ ਪੰਜਾਬ ਦਾ ਦਿਲੋਂ ਦਰਦੀ? ਕਿਹੜਾ ਵੈਦ ਹੈ ਪੰਜਾਬ ਦੇ ਜਖ਼ਮਾਂ 'ਤੇ ਮਲ੍ਹਮ ਲਾਉਣ ਵਾਲਾ? ਅੱਜ ਕਿੱਥੇ ਜਾ ਰਿਹੈ ਪੰਜਾਬ? ਆਖਿਰ ਬਣੂੰ ਕੀ ਪੰਜਾਬ ਦਾ? ਦੁਨੀਆਂ ਭਰ ਦਾ ਦਰਦ ਵੰਡਾਉਣ ਵਾਲਾ ਪੰਜਾਬ ਅੱਜ ਪੀੜੋ-ਪੀੜ ਹੋ ਰਿਹੈ ਤੇਈਏ ਦੇ ਤਾਪ ਨਾਲ ਹੁੰਘ ਰਿਹੈ, ਆਏ ਦਿਨ ਦਿਲ ਹਲੂੰਣਵੀਆਂ ਘਟਨਾਵਾਂ ਘਟ ਰਹੀਆਂਧਰਮ ਦੇ ਨਾਂ 'ਤੇ ਕਦੇ ਨਾ ਮੁੱਕਣ ਵਾਲੀ ਲੜਾਈ ਕਿਸੇ ਖ਼ਤਰਨਾਕ ਅੱਗ ਦਾ ਰੂਪ ਧਾਰਨ ਕਰਨ ਵਾਲੀ ਧੂਣੀ ਵਾਂਗ ਧੁਖ਼ ਰਹੀ ਹੈਬੇਰੁਜ਼ਗਾਰੀ ਦੇ ਅੰਨ੍ਹੇ ਡਰੋਂ ਘਰੋਂ ਦੌੜੀ ਪੰਜਾਬ ਦੀ ਜਵਾਨੀ ਪਰਦੇਸਾਂ ਵਿੱਚ ਭਟਕ ਰਹੀ ਹੈਬਾਕੀ ਪੰਜਾਬ ਵਿੱਚ ਰਹਿ ਗਈ ਜੁਆਨੀ ਲਈ ਕੋਈ ਚੰਗਾ ਭਵਿੱਖ ਨਹੀਂਕੋਈ ਨੀਤੀ ਤੇ ਰੋਜ਼ਗਾਰ ਨਹੀਂਹਰੇਕ ਮਨ ਅਸੁੱਰਖਿਆ ਦੀ ਭਾਵਨਾ ਦੇ ਭਾਰ ਨਾਲ ਲੱਦਿਆ ਫਿਰਦਾ ਹੈਦਿਮਾਗੀ ਬੀਮਾਰੀਆਂ ਦੇ ਡਾਕਟਰਾਂ ਦੇ ਘਰਾਂ ਤੇ ਹਸਪਤਾਲਾਂ ਵਿੱਚ ਭੀੜ ਵਧ ਗਈ ਹੈਸਾਧਾਂ ਦੇ ਡੇਰੇ ਡਕਾਰ ਗਏ ਨੇ ਸੁਖੀ ਵਸਦੇ ਘਰਾਂ ਨੂੰ! ਹਰ ਰੁੱਤ ਦੀ ਫ਼ਸਲ ਮੰਡੀਆਂ ਵਿੱਚ ਰੁਲਦੀ ਹੈਗੋਦਾਮਾਂ ਵਿੱਚ ਗਲਦੀ ਹੈਕੋਈ ਸ਼ਹਿਰ ਜਾਂ ਕਸਬਾ ਅਜਿਹਾ ਨਹੀਂ ਜੋ ਧਰਨੇ, ਮੁਜ਼ਾਹਰੇ ਤੇ ਰੈਲੀਆਂ ਤੋਂ ਸੱਖਣਾ ਹੋਵੇ! ਕੋਈ ਥਾਣਾ ਅਜਿਹਾ ਨਹੀਂ, ਜਿੱਥੇ ਲੁੱਟ- ਖੋਹ, ਮਰਾ-ਮਰਾਈ, ਕਤਲ ਜਾਂ ਇਰਾਦਾ ਕਤਲ ਦਾ ਪਰਚਾ ਆਏ ਦਿਨ ਦਰਜ ਨਾ ਹੁੰਦਾ ਹੋਵੇ!

ਮਾਲਵੇ ਨੂੰ ਕੈਂਸਰ ਕਿਸੇ ਭੁੱਖੇ ਬਘਿਆੜ ਵਾਂਗ ਖਾਈ ਜਾ ਰਿਹੈਪੰਜਾਬ ਦੇ ਪਾਣੀਆਂ ਤੇ ਹਵਾਵਾਂ ਵਿੱਚ ਜਿਵੇਂ ਜ਼ਹਿਰ ਘੁਲ ਗਈ ਹੈਅੱਧਾ ਪੰਜਾਬ ਕੈਂਸਰ ਦੇ ਇਲਾਜ ਲਈ ਬੀਕਾਨੇਰ ਦੀਆਂ ਧੂੜਾਂ ਫੱਕਦਾ ਫਿਰ ਰਿਹਾ ਹੈਟੱਬਰਾਂ ਦੇ ਟੱਬਰ ਮੁੱਕ ਰਹੇ ਹਨਫ਼ਿਰੋਜ਼ਪੁਰ ਤੋਂ ਗੰਗਾਨਗਰ ਜਾਣ ਵਾਲੀ ਪੰਜਾਬ ਮੇਲ, (ਜੋ   ਕੈਂਸਰ ਪੀੜਤਾਂ ਨਾਲ ਭਰੀ ਹੋਈ ਜਾਂਦੀ ਹੈ), ਦਾ ਨਾਂ ਹੁਣ ਲੋਕਾਂ ਨੇ 'ਪੰਜਾਬ ਮੇਲ' ਤੋਂ ਬਦਲ ਕੇ 'ਕੈਂਸਰ ਮੇਲ' ਰੱਖ ਦਿੱਤਾ ਹੈ ਅਜਿਹਾ ਕਿਹੜਾ ਪਿੰਡ ਹੈ, ਜਿੱਥੇ ਕੈਂਸਰ ਜਾਂ ਹਾਰਟ ਅਟੈਕ ਦਾ ਮਰੀਜ਼ ਨਹੀਂ? ਕਿਸੇ ਵੀ ਹਸਪਤਾਲ ਚਲੇ ਜਾਓ, ਤਾਂ ਜਾਪੇਗਾ ਕਿ ਜਿਵੇਂ ਸਾਰਾ ਪੰਜਾਬ ਹੀ ਬੀਮਾਰ ਹੋ ਗਿਆ ਹੈਕਿਸੇ ਕਚਹਿਰੀ ਚਲੇ ਜਾਓ, ਲੱਗੇਗਾ ਕਿ ਜਿਵੇਂ ਸਾਰਾ ਪੰਜਾਬ ਹੀ ਮੁਕੱਦਮਿਆਂ ਵਿੱਚ ਉਲਝ ਕੇ ਰਹਿ ਗਿਆ ਹੈਨਸ਼ਿਆਂ ਦਾ ਦਰਿਆ ਕੀਹਨੇ ਠੱਲ੍ਹਿਆ ਹੈ ਹੁਣ ਤੀਕ? ਨਸ਼ੇ ਲੀਡਰਾਂ ਦੀ ਲੋੜ ਹਨ, ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਲੈ ਕੇ ਹਰੇਕ ਚੋਣਾਂ ਵਿੱਚ ਪੈਸੇ ਦੇ ਨਾਲ-ਨਾਲ ਭੁੱਕੀ, ਅਫ਼ੀਮ, ਸ਼ਰਾਬ, ਡੋਡੇ ਆਦਿ ਸਭ ਕੁਝ ਵਾਧੂੰਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਵਾਧਾਸਰਕਾਰ ਨੂੰ ਘਾਟਾ ਨਾ ਪਵੇ, ਲੋਕਾਂ ਦਾ ਚਾਹੇ ਕੱਖ ਨਾ ਰਹੇ? ਰਾਜ ਨੂੰ ਚਲਾਉਣ ਵਾਲੇ ਹੈਲੀਕੌਪਟਰ ਚਲਾਉਂਦੇ ਫਿਰਦੇ ਹਨਨਾਹਰਿਆਂ ਤੇ ਜੈਕਾਰਿਆਂ 'ਤੇ ਜ਼ੌਰ ਹੈਸਿਹਤ ਤੇ ਮੁਢਲੀ ਸਿੱਖਿਆ ਵਰਗੀਆਂ ਸਹੂਲਤਾਂ ਨੂੰ ਪੱਕੇ-ਪੈਰੀਂ ਨਹੀਂ ਕਰ ਸਕੇਡਾਕਟਰਾਂ ਤੇ ਮਾਸਟਰਾਂ ਦੀਆਂ ਅਸਾਮੀਆਂ ਥਾਂ-ਥਾਂ ਖਾਲੀ ਹਨਸਰਕਾਰ ਦੇ ਤਨਖਾਹਾਂ ਦੇਣ ਤੋਂ ਹੱਥ ਖੜ੍ਹੇ ਹਨਜਿਹੜੇ ਪੱਕੇ ਮੁਲਾਜ਼ਮ ਹਨ, ਉਹ ਬੇਰੁਜ਼ਗਾਰਾਂ ਵੱਲ ਦੇਖ ਕੇ ਤਰਸ ਨਹੀਂ ਖਾਂਦੇ, ਸਗੋਂ ਹੋਰ ਭੱਤਿਆਂ, ਬੌਨਸਾਂ ਤੇ ਤਨਖਾਹਾਂ ਦੇ ਵਾਧੇ ਲਈ ਨਿੱਤ ਦਿਨ ਹੜਤਾਲਾਂ ਤੇ ਮੁਜ਼ਾਹਰੇ ਕਰਦੇ ਦਿਖਾਈ ਦਿੰਦੇ ਹਨ

ਇਨਸਾਫ਼ ਦੇਣ ਵਾਲਿਆਂ ਦੀਆਂ ਦੁੱਧ-ਧੋਤੀਆਂ ਸਫੈਦ ਕਮੀਜ਼ਾਂ 'ਤੇ ਮੋਟੇ-ਕਾਲੇ ਧੱਬੇ ਲੱਗ ਰਹੇ ਹਨਪੰਜਾਬ ਦੇ ਕਈ ਜੱਜਾਂ ਦੀਆਂ ਤਫਤੀਸ਼ਾਂ ਹਾਈਕੋਰਟ ਵਿੱਚ ਚੱਲ ਰਹੀਆਂ ਨੇ ਤੇ ਕਈਆਂ ਤੋਂ ਅਸਤੀਫ਼ੇ ਲਿਖਵਾ ਕੇ ਦਿਨ-ਦੀਵੀਂ ਘਰੀਂ ਤੋਰ ਦਿੱਤੇ ਹਨਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਕਿਹਾ ਹੈ ਕਿ ਕਾਲੇ ਕੋਟਾਂ ਵਾਲੇ ਆਪਣੇ ਦਿਲ ਨਾ ਕਾਲੇ ਕਰਨਕਿੱਡੀ ਮਹੱਤਵਪੂਰਨ ਗੱਲ ਕਹੀ ਚੀਫ਼ ਜਸਟਿਸ ਨੇਖ਼ੈਰ! ਜਿੱਡਾ ਮਰਜ਼ੀ ਵੱਡਾ ਜੁæਰਮ ਕਰੋ ਤੇ ਪਲ 'ਚ ਜ਼ਮਾਨਤ ਲਵੋਸੇਵਾਮੁਕਤੀ 'ਤੇ ਬੈਠੈ ਜੱਜਾਂ ਨੂੰ ਝਾਕ ਹੁੰਦੀ ਹੈ ਕਿ ਸਮੇਂ ਦੀ ਸਰਕਾਰ ਦੇ ਹੱਕ ਵਿੱਚ ਫੈਸਲੇ ਕਰੀ ਜਾਓ ਸੇਵਾਮੁਕਤੀ ਮਗਰੋਂ ਕੋਈ ਨਾ ਕੋਈ ਅਹੁਦਾ ਲਾਜ਼ਮੀ ਹੀ ਮਿਲ ਜਾਵੇਗਾਬਥੇਰੀਆਂ ਪੋਸਟਾਂ ਹੁੰਦੀਆਂ ਨੇ ਸੇਵਾਮੁਕਤ ਜੱਜਾਂ ਨੂੰ ਸਾਂਭਣ ਲਈ

ਪੁਲੀਸ ਸਮੇਤ ਸਮੁੱਚੀ ਅਫ਼ਸਰਸ਼ਾਹੀ  ਲੋਕਾਂ ਦੀ ਨਹੀਂ, ਸਗੋਂ ਮੌਕੇ ਦੇ ਹਾਕਮਾਂ ਦੀ ਨਿੱਜੀ ਹੋ ਕੇ ਰਹਿ ਗਈ ਹੈ ਤੇ ਸਮੁੱਚੇ ਰਾਜ ਦਾ ਪ੍ਰਸਾਸ਼ਨ (ਪ੍ਰਬੰਧ) ਚਲਾਉਣ ਵਾਲੇ (ਆਈ ਏ ਐੱਸ, ਆਈ ਪੀ ਐੱਸ਼ਤੇ ਪੀ ਸੀ ਐੱਸ ਅਧਿਕਾਰੀ) ਧੜਿਆਂ ਵਿੱਚ ਵੰਡੇ ਗਏ ਤੇ ਅਲੱਗ-ਥਲੱਗ ਪੈ ਗਏ ਹਨਉਹਨਾਂ ਵਿਚੋਂ 'ਸੱਚ' ਨੂੰ 'ਸੱਚ' ਤੇ 'ਝੂਠ' ਨੂੰ 'ਝੂਠ' ਆਖਣ ਦੀ ਜੁਅੱਰਤ ਮਰ ਗਈ ਹੈਨੇਤਾਵਾਂ ਨੂੰ ਸੱਚੀ ਤੇ ਸਹੀ ਸਲਾਹ ਦੇਣ ਤੋਂ ਉਹਨਾਂ ਦੀ ਆਤਮਾ ਮੁਨਕਿਰ ਹੋ ਗਈ ਹੈਲੀਡਰ ਆਪਣੇ ਚਹੇਤੇ ਅਫਸਰਾਂ ਨੂੰ ਆਪਣੀ ਮਰਜ਼ੀ ਨਾਲ ਤਾਇਨਾਤ ਕਰਵਾਉਣ ਤੇ ਮਨ-ਮਰਜ਼ੀ ਦੇ ਕੰਮ ਕਰਾਵਉਣਅਫਸਰਸ਼ਾਹੀ ਨਿੱਕੇ-ਨਿੱਕੇ ਤੇ ਸਥਾਨਿਕ ਕਸਬਿਆਂ ਦੇ ਲੀਡਰਾਂ ਦੀ ਗੁਲਾਮ ਬਣ ਗਈ ਹੈਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੀਡੀਆ ਆਪਣੇ ਫ਼ਰਜ਼ਾਂ ਤੋਂ ਭੱਜਣ ਲੱਗਿਆ ਹੈ

ਆਹਲਾ ਅਫ਼ਸਰ ਸੇਵਾ-ਮੁਕਤੀ ਮਗਰੋਂ ਚੋਣ ਲੜਨ ਲਈ ਟਿਕਟਾਂ ਭਾਲਦੇ ਲੀਡਰਾਂ ਦੀਆਂ ਝੋਲੀਆਂ ਵਿੱਚ ਡਿੱਗਣ ਲੱਗੇ ਹਨ, ਆਪਣੇ-ਆਪਣੇ ਅਕਾਵਾਂ ਦੇ ਸੋਹਲੇ ਗਾਉਂਦੇ ਫਿਰਦੇ ਹਨ-ਜਿਸਦੀ ਖਾਈਏ ਬਾਜਰੀ, ਉਸਦੀ ਭਰੀਏ ਹਾਜ਼ਰੀ ਜਿੱਥੇ ਰਾਜ ਦਾ ਢਾਚਾ ਚਲਾਉਣ ਵਾਲੇ ਅਜਿਹੇ ਹੋ ਜਾਣ, ਉਸ ਰਾਜ ਦਾ ਬਣਨਾ ਕੀ?

ਬੜੀ ਹੈਰਾਨੀ ਭਰੀ ਖ਼ਬਰ ਸੀ, ਜਿਸਨੂੰ ਪੜ੍ਹ ਕੇ ਮੈਂ ਕਿੰਨਾ ਚਿਰ ਸੋਚਦਾ ਰਿਹਾ ਕਿ ਆਖਰ ਸਾਡੇ ਲੋਕਾਂ ਦੀ ਸੋਚ ਕਦੋਂ ਬਦਲੇਗੀ? ਖ਼ਬਰ ਸੀ ਕਿ  ਪੰਜਾਬ ਦੇ ਕੈਬਨਿਟ ਮੰਤਰੀ ਮੰਨੋਰੰਜਨ ਕਾਲੀਆ ਜਦ ਸੀ.ਬੀ.ਆਈ ਦੀ ਅਦਾਲਤ ਵਿੱਚੋਂ ਪੇਸ਼ੀ ਭੁਗਤ ਕੇ ਬਾਹਰ ਆਏ ਤਾਂ ਲੋਕਾਂ ਨੇ ਢੋਲ ਵਜਾਕੇ ਉਹਨਾਂ ਦਾ ਸਵਾਗਤ ਕੀਤਾ ਭੰਗੜੇ ਪਾਏ ਤੇ ਉਹਨਾਂ ਨੂੰ ਮੋਢਿਆਂ 'ਤੇ ਚੁੱਕ ਲਿਆਆਏ ਤਾਂ ਉਹ ਭ੍ਰਿਸ਼ਟਾਚਾਰ ਨਾਲ ਸਬੰਧਤ ਆਪਣੀ ਤਫ਼ਤੀਸ਼ ਲਈ ਸਨ,ਨਾ ਕਿ ਪੰਜਾਬ ਲਈ ਕੋਈ ਸੋਨ ਤਮਗਾ ਜਿੱਤ ਕੇ ਲਿਆਏ ਸਨ? ਇਹ ਹੈ ਸਾਡੇ ਲੋਕਾਂ ਦੀ ਸੋਚਇਹ ਖ਼ਬਰ ਪੜ੍ਹਦਿਆਂ ਮੈਂਨੂੰ ਉਹ ਪਲ ਵੀ ਚੇਤੇ ਆਏ, ਜਦ ਕਾਂਗਰਸ ਦੀ ਸਰਕਾਰ ਵਿੱਚ ਇੱਕ ਸ਼ਖ਼ਸ ਜੇਲ੍ਹ ਮੰਤਰੀ ਰਹੇ ਤੇ ਇੱਕ ਕਤਲ ਕੇਸ ਵਿੱਚ ਉਹਨਾਂ ਨੂੰ ਜੇਲ੍ਹ ਹੋ ਗਈ ਸੀ, ਜਦ ਕੈਦ ਕੱਟ ਕੇ ਬਾਹਰ ਆਏ ਸਨ ਤਾਂ ਲੋਕਾਂ ਨੇ ਢੋਲਾਂ-ਧਮੱਕਿਆਂ ਨਾਲ ਉਹਨਾਂ ਦਾ ਗੱਜ-ਵੱਜ ਕੇ ਸਵਾਗਤ ਕੀਤਾ ਸੀਲੋਕਾਂ ਨੂੰ ਕੌਣ ਪੁੱਛੇ ਕਿ ਕੀ ਇਹ ਬਹੁਤ ਚੰਗਾ ਕਾਰਜ ਕਰਨ ਕਰਕੇ ਜ਼ੇਲ੍ਹ ਗਏ ਸਨ ਤੇ ਹੁਣ ਬਾਹਰ ਆਉਣ 'ਤੇ ਇਹ ਕੁਝ ਕਰ ਰਹੇ ਓ? ਸਪੱਸ਼ਟ ਹੈ ਕਿ ਸਾਡੇ ਲੋਕਾਂ ਦੀ ਸੋਚ ਹੀ ਗਿਰ ਗਈ ਹੋਈ ਹੈਲੋਕਾਂ ਨੂੰ ਖ਼ਰੇ ਖੋਟੇ ਦੀ ਜਿਵੇਂ ਪਛਾਣ ਹੀ ਨਹੀਂ

ਲੀਡਰਾਂ ਦੀ ਲੜਾਈ ਕਦੇ ਨਹੀਂ ਮੁੱਕਣੀਆਏ ਦਿਨ ਹੋਰ-ਹੋਰ ਵਧਣੀ ਹੈਇਹਨਾਂ ਦੀ ਲੜਾਈ ਵਿੱਚ ਨੁਕਸਾਨ ਇਹਨਾਂ ਦਾ ਨਹੀਂ, ਸਗੋਂ ਆਮ ਲੋਕਾਂ ਦਾ ਹੈਕਿਸੇ ਵੇਲੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲ ਕਿਸਾਨ ਆਗੂ ਲੱਖੋਵਾਲ ਅੱਜਕਲ੍ਹ ਬਾਦਲ ਸਹਿਬ ਦੇ ਕੰਧਾੜੇ ਚੜ੍ਹ ਬੈਠਾ ਹੈ ਤੇ ਭੁੱਲ ਗਿਆ ਹੈ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਕ! ਕਿਉਂਕਿ ਉਹਨੂੰ ਪੰਜਾਬ ਦੇ ਮੰਡੀਬੋਰਡ ਦੀ ਚੇਅਰਮੈਨੀ (ਲਾਲ ਬੱਤੀ) ਕਦੋਂ ਲੱਭਣੀ ਸੀæææਜੇਕਰ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਕਰਦਾ ਰਹਿੰਦਾ?

ਬੜ੍ਹਕਾਂ ਮਾਰਨ ਵਾਲੇ ਦਲੇਰ ਪੰਜਾਬੀ ਅੱਜ ਦੁੱਖਾਂ ਦੇ ਹਉਕੇ ਲੈ ਰਹੇ ਹਨਦਲੇਰ ਪੰਜਾਬੀ ਦੀ ਬੜ੍ਹਕ 'ਤੇ ਜਿਵੇਂ ਕਿਸੇ ਨੇ ਡਾਕਾ ਮਾਰ ਲਿਆ ਹੈ

ਇੱਕ ਦਿਨ ਇੱਕ ਅਹਿਮ ਰਿਪੋਰਟ ਅਖ਼ਬਾਰ ਵਿੱਚ ਨਸ਼ਰ ਹੋਈ ਸੀ ਕਿ  ਬਜ਼ੁਰਗਾਂ ਦਾ  ਘਰਾਂ 'ਚੋਂ ਨਿਕਾਲਾ ਤੇ ਅਣਦੇਖੀ ਵਧੀ ਹੈ ਤੇ ਨੌਜਵਾਨਾਂ ਵਿੱਚ ਮਹਿੰਗੇ ਕੁੱਤੇ ਰੱਖਣ ਦਾ ਸ਼ੌਕ ਪ੍ਰਫੁਲਤ ਹੋ ਰਿਹਾ ਹੈਇਹ ਰਿਪੋਰਟ ਪੜ੍ਹ ਕੇ ਮਨ 'ਚ ਖ਼ਿਆਲ ਬਹੁੜ ਪਿਆ ਦੇਰ ਪਹਿਲਾਂ ਲਿਖੀ ਇੱਕ ਮਿੰਨੀ੍ਹ ਕਹਾਣੀ ਦਾ ਜਿਸਦਾ ਸਾਰ ਕੁਝ ਇਸ ਤਰਾਂ ਹੈ-"ਅੱਖੋਂ ਮੁਨਾਖੀ ਇੱਕ ਦਾਦੀ ਪੋਤੇ ਨੂੰ ਆਖ ਰਹੀ ਹੈਮੇਰੀ ਉਂਗਲੀ ਫੜ੍ਹ ਕੇ ਮੈਨੂੰ ਬਾਥਰੂਮ ਲਈ ਗੁਸਲਖਾਨੇ ਦੇ ਨੇੜੇ ਛੱਡ ਆ, ਪੋਤਾ ਕਹਿ ਰਿਹਾ ਹੈ ਕਿ ਮੇਰੇ ਡੌਗੀ ਨੂੰ ਲੈਟਰਿਨ ਕਰਵਾਉਣ ਲਈ ਲੈ ਕੇ ਜਾਣਾ ਐਂ ਮੈਂ ਲੇਟ ਹੋ ਰਿਹਾ ਆਂ ਤੂੰ ਆਪੇ ਜਾਇਆ ਤੇ ਪੋਤਾ ਆਪਣੇ ਡੌਗੀ ਦੀ ਸੰਗਲੀ ਪਕੜ ਘਰੋਂ ਬਾਹਰ ਹੋ ਜਾਂਦਾ ਹੈ।"

ਨਿੰਦਰ ਘੁਗਿਆਣਵੀ 9417421700
********************************************************

ਸ਼ਿਵਚਰਨ ਜੱਗੀ ਕੁੱਸਾ

ਕਾਨੂੰਨ ਦੀ ਕਿਤਾਬ ਵਿਚ ਸਮਾਪਤੀ ਦੀ ਮਿਤੀ ਦਰਜ਼ ਨਹੀਂ!

ਪੂਰੇ 16 ਸਾਲਾਂ ਦੀ ਲੁਕਣ-ਮੀਟੀ ਤੋਂ ਬਾਅਦ 26 ਮਈ 2011 ਨੂੰ ਘ੍ਰਿਣਾਂ ਦੀ ਮੂਰਤਜਨਰਲ ਰਾਤਕੋ ਮਲਾਦਿੱਚ ਦੀ ਗ੍ਰਿਫ਼ਤਾਰੀ ਹੋਈਜਿਸ ਨਾਲ਼ ਅਮਨ ਦੇ ਚਹੇਤਿਆਂ ਨੇ ਸੁਖ ਦਾ ਸਾਹ ਲਿਆਬੋਸਨੀਆਂ ਵਿਚ ਉਸ ਦੀਆਂ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਭਰੀਆਂ ਅਤੇ ਹੌਲਨਾਕ ਵਾਰਦਾਤਾਂ ਨੇ ਸੰਸਾਰ ਹਿਲਾ ਕੇ ਰੱਖ ਦਿੱਤਾ ਸੀ ਅਤੇ ਤਾਨਾਸ਼ਾਹ ਹਿਟਲਰ ਦੇ ਕਾਰਨਾਮਿਆਂ ਨੂੰ ਤਾਜ਼ਾ ਕਰਵਾਇਆ ਸੀਦੂਜੇ ਵਿਸ਼ਵ-ਯੁੱਧ ਤੋਂ ਬਾਅਦ ਜੇ ਕਿਤੇ ਵੱਡੀ ਪੱਧਰ 'ਤੇ ਤਬਾਹੀ ਮੱਚੀ ਸੀ ਤਾਂ ਉਹ ਸੀਬੋਸਨੀਆਂ! ਅਪ੍ਰੈਲ 1992 ਤੋਂ ਲੈ ਕੇ ਜੁਲਾਈ 1995 ਤੱਕ ਉਥੇ ਜੋ ਤਾਂਡਵ-ਨਾਚ ਨੱਚਿਆ ਗਿਆਉਹ ਕਹਿਣ ਤੋਂ ਪਰ੍ਹੇ ਸੀਜੇ ਕਿਤੇ ਸੁਨਾਮੀਂ ਵਰਗੀਆਂ ਕੁਲਿਹਣੀਆਂ ਲਹਿਰਾਂ ਆ ਕੇ ਤਬਾਹੀ ਮਚਾ ਜਾਂਦੀਆਂ ਹਨ ਤਾਂ ਇਨਸਾਨ ਰੱਬ ਨੂੰ ਉਲਾਂਭਾ ਦੇ ਕੇ 'ਸਬਰਕਰ ਲੈਂਦਾ ਹੈ! ਕਿਉਂਕਿ ਰੱਬ ਅੱਗੇ ਕਿਸੇ ਦਾ ਵੀ ਜੋਰ ਨਹੀਂ ਚੱਲਦਾ! ਪਰ ਜਦ ਸਿਰਜਣਹਾਰ ਦੇ ਸਿਰਜੇ ਇਨਸਾਨ ਹੀ 'ਰੱਬਬਣ ਤੁਰਨ ਅਤੇ ਕਿਸੇ ਦੀ ਜ਼ਿੰਦਗੀ ਜਾਂ ਮੌਤ ਦੇ ਫ਼ੈਸਲੇ ਲੈਣ ਲੱਗ ਪੈਣ ਤਾਂ ਬੰਦਾ ਕਿਸ ਨੂੰ ਤਾਹਨਾਂ ਦੇਵੇ…? ਦੁਸ਼ਟ ਦਿਮਾਗ ਰਾਤਕੋ ਮਲਾਦਿੱਚ ਨੇ ਆਪਣੇ ਹੀ ਦੇਸ਼ ਵਾਸੀ ਮੁਸਲਮਾਨਾਂ ਦੀ ਕਿਵੇਂ ਨਸਲਕੁਸ਼ੀ ਕੀਤੀਇਹ ਇਕ ਦਿਲ-ਹਿਲਾਊ ਸਾਕਾ ਅਤੇ ਘਿਨਾਉਣਾਂ ਅਪਰਾਧ ਸੀਬੋਸਨੀਆਂ ਵਿਚ ਜੁਲਾਈ 1995 ਵਿਚ ਤਕਰੀਬਨ 8000 ਨਿਰਦੋਸ਼ ਮੁਸਲਮਾਨ ਮਾਰੇ ਗਏ ਅਤੇ ਇਹ ਸਾਰਾ ਕੁਛ ਨੰਗੇ-ਚਿੱਟੇ ਦਿਨ ਅਤੇ ਰਾਤਕੋ ਮਲਾਦਿੱਚ ਦੀਆਂ ਹਦਾਇਤਾਂ 'ਤੇ ਹੋਇਆ ਦੱਸਿਆ ਜਾ ਰਿਹਾ ਹੈ! ਨਿੱਕੇ-ਨਿੱਕੇ ਬੱਚੇ ਸਾਹ-ਰਗ ਕੱਟ ਕੇ ਝਟਕਾਏ ਗਏ ਅਤੇ ਔਰਤਾਂ ਨਾਲ਼ ਬੇਰਹਿਮੀ ਨਾਲ਼ ਸਮੂਹਿਕ ਬਲਾਤਕਾਰ ਹੋਏਇਹ ਕਿਸੇ ਕੌਮ ਪ੍ਰਤੀ ਘਿਰਣਾਂ ਦੀ ਸਿਖ਼ਰ ਦੀ 'ਹੱਦਸੀ 
ਓਸ ਸਮੇਂ ਦੇ ਬੋਸਨੀਆਂ-ਸਰਬੀਆ ਦੇ ਰਾਸ਼ਟਰਪਤੀ ਰਾਦੋਵਾਨ ਕਾਰਾਚਿੱਚ ਦੇ ਥਾਪੜੇ ਨਾਲ਼ ਤਣਿਆਂ ਜਰਨੈਲ ਰਾਤਕੋ ਮਲਾਦਿੱਚ ਨੇ 'ਜ਼ਾਤੀ ਸੋਧਦੀ 'ਨੀਤੀਹੇਠ ਜੋ ਨਰਸੰਘਾਰ ਕੀਤਾਉਸ ਨੂੰ ਬੋਸਨੀਆਂ ਵਾਸੀ ਤਾਂ ਕੀਸਾਰਾ ਜੱਗ ਲੰਮਾਂ ਚਿਰ ਨਹੀਂ ਭੁੱਲ ਸਕੇਗਾਉਸ ਨੇ ਆਪਣੇ ਫ਼ੌਜੀਆਂ ਨੂੰ ਖੁੱਲ੍ਹੇ 'ਹੁਕਮਦੇ ਰੱਖੇ ਸਨ ਕਿ ਮੁਸਲਮਾਨਾਂ ਦੇ ਘਰ ਸਾੜ ਦਿਓਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਮਾਰੋਮਰਦਾਂ ਨੂੰ ਜਾਨਵਰਾਂ ਵਾਂਗ ਝਟਕਾਓਬਜ਼ੁਰਗ ਔਰਤ-ਮਰਦਾਂ ਨੂੰ ਖ਼ੂਹਾਂ ਵਿਚ ਸੁੱਟੋ ਅਤੇ ਔਰਤਾਂ ਨਾਲ਼ ਸਮੂਹਿਕ ਬਲਾਤਕਾਰ ਕਰੋ! ਇਹ ਸਾਰਾ ਕੁਛ ਰਾਤਕੋ ਮਲਾਦਿੱਚ ਨੇ 'ਜ਼ਾਤੀ ਸੋਧਨੀਤੀ ਅਧੀਨ ਹੀ ਕੀਤਾਉਸ ਦਾ ਇਹ ਵੀ 'ਹੁਕਮਸੀ ਕਿ ਇੱਕ ਪਿੰਡ ਤੋਂ ਅਗਲੇ ਪਿੰਡ ਨੂੰ ਜਾਣ ਵੇਲ਼ੇ ਇਹ ਨਿਸ਼ਾ ਅਤੇ ਤਸੱਲੀ ਜ਼ਰੂਰ ਕਰਨੀ ਹੈ ਕਿ ਮੁਸਲਮਾਨਾਂ ਦਾ ਕੋਈ ਬੱਚਾ-ਬੱਚੀ ਤੱਕ ਵੀ ਜ਼ਿੰਦਾ ਨਾ ਬਚਿਆ ਹੋਵੇ! ਪਰ ਕਿਵੇਂ ਨਾ ਕਿਵੇਂ ਬਚ ਜਾਣ ਵਾਲ਼ੇ ਅੱਜ ਵੀ ਉਸ ਸਾਕੇ ਬਾਰੇ ਸੋਚ ਕੇ ਥਰ-ਥਰ ਕੰਬਣ ਲੱਗ ਜਾਂਦੇ ਹਨਇੱਕ ਬਚਿਆ ਬੰਦਾ ਦੱਸਦਾ ਹੈ ਕਿ ਜਦ ਮਲਾਦਿੱਚ ਦੀਆਂ ਫ਼ੌਜਾਂ ਨੇ ਧਾਵਾ ਬੋਲਿਆ ਤਾਂ ਬੱਚੇ ਚੀਕ-ਚਿਹਾੜਾ ਪਾਉਣ ਲੱਗ ਪਏ ਅਤੇ ਇਕ ਫ਼ੌਜੀ ਨੇ ਇੱਕ ਮਾਂ ਨੂੰ ਆਪਣੇ ਬੱਚੇ ਨੂੰ ਚੁੱਪ ਕਰਵਾਉਣ ਲਈ ਕਿਹਾਪਰ ਮਾਂ ਦੇ ਪੂਰਾ ਜ਼ੋਰ ਲਾਉਣ 'ਤੇ ਵੀ ਡਰਿਆ ਬੱਚਾ ਚੁੱਪ ਨਹੀਂ ਕਰ ਰਿਹਾ ਸੀਜਦ ਬੱਚਾ ਨਾ ਹੀ ਚੁੱਪ ਕੀਤਾ ਤਾਂ ਫ਼ੌਜੀ ਨੇ ਕਿਹਾ ਕਿ ਬੱਚਾ ਤੇਰੇ ਕੋਲ਼ੋਂ ਤਾਂ ਚੁੱਪ ਨਹੀਂ ਹੁੰਦਾਤੈਨੂੰ ਮੈਂ ਚੁੱਪ ਕਰਵਾ ਕੇ ਦਿਖਾਉਂਦਾ ਹਾਂ ਅਤੇ ਉਸ ਨੇ ਆਰਮੀ ਵਾਲ਼ਾ ਚਾਕੂ ਕੱਢਿਆ ਅਤੇ ਮਾਂ ਦੀ ਬੁੱਕਲ਼ ਵਿਚ ਘੁੱਟੇ ਮਾਸੂਮ ਬੱਚੇ ਦੀ ਘੰਡੀ ਕੱਟ ਦਿੱਤੀ ਅਤੇ ਫ਼ਿਰ ਵਹਿਸ਼ੀਆਂ ਵਾਂਗ ਹੱਸ ਕੇ ਕਹਿਣ ਲੱਗਿਆ, "ਕਰ ਗਿਆ ਨਾ ਚੁੱਪ…?" ਇਹ ਬੇਰਹਿਮ ਕਾਰਾ ਤੱਕ ਕੇ ਮਾਂ ਬੇਹੋਸ਼ ਹੋ ਗਈ ਉਸ ਦੇ ਭੂਤਰੇ ਫ਼ੌਜੀਆਂ ਨੇ ਹਲ਼ਕਿਆਂ ਵਾਂਗ ਜੁਆਨ ਕੁੜੀਆਂ ਨੂੰ ਘੜ੍ਹੀਸ-ਘੜ੍ਹੀਸ ਕੇ ਸਮੂਹਿਕ ਬਲਾਤਕਾਰ ਕੀਤਾਬਾਰਾਂ ਸਾਲ ਦੇ ਲੜਕਿਆਂ ਤੋਂ ਲੈ ਕੇ ਲੜਨ ਸਮਰੱਥਾ ਰੱਖਦੇ ਮਰਦਾਂ ਤੱਕ ਨੂੰ ਅੰਨ੍ਹੇਵਾਹ ਕਤਲ ਕਰ ਕੇ ਖੱਡਿਆਂ ਵਿਚ ਸੁੱਟਿਆ ਗਿਆਇਕ ਮਾਂ ਆਪਣੇ ਦਸ ਸਾਲ ਦੇ ਇਕਲੌਤੇ ਪੁੱਤਰ ਨੂੰ ਆਪਣੇ ਘੱਗਰੇ ਹੇਠ ਛੁਪਾਈ ਬੈਠੀ ਸੀਪਤਾ ਲੱਗਣ 'ਤੇ ਫ਼ੌਜੀਆਂ ਨੇ ਉਸ ਲੜਕੇ ਨੂੰ ਮਾਂ ਦੀਆਂ ਅੱਖਾਂ ਸਾਹਮਣੇ ਜ਼ਾਲਮਾਨਾਂ ਅੰਦਾਜ਼ ਨਾਲ਼ ਵੱਢਿਆ-ਟੁੱਕਿਆ ਅਤੇ ਫ਼ਿਰ ਉਸ ਦਾ ਸਿਰ ਕਲਮ ਕਰ ਦਿੱਤਾਕੀ ਬੀਤੀ ਹੋਵੇਗੀ ਉਸ ਮਾਂ ਦੇ ਦਿਲ 'ਤੇ..? ਪੀੜ ਅਤੇ ਦੁੱਖ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ! ਉਥੇ ਹੀ ਇੱਕ ਨੌਂ ਸਾਲ ਦਾ ਬੱਚਾ ਇਸ ਕਰਕੇ ਝਟਕਾ ਦਿੱਤਾ ਗਿਆਕਿਉਂਕਿ ਉਹ ਫ਼ੌਜੀਆਂ ਦੇ ਮਜਬੂਰ ਕਰਨ 'ਤੇ ਆਪਣੀ ਸਕੀ ਭੈਣ ਨਾਲ਼ ਬਲਾਤਕਾਰ ਕਰਨ ਲਈ ਰਾਜ਼ੀ ਨਹੀਂ ਹੋਇਆ ਸੀਇਹਨਾਂ ਵਾਰਦਾਤਾਂ ਦੇ ਬਹੁਤੇ ਚਸ਼ਮਦੀਦ ਗਵਾਹ ਖ਼ੁਦਕਸ਼ੀਆਂ ਕਰ ਚੁੱਕੇ ਹਨ ਕਿਉਂਕਿ ਉਹ ਅਜਿਹੇ ਭਿਆਨਕ ਦ੍ਰਿਸ਼ ਅੱਖੀਂ ਦੇਖ ਚੁੱਕੇ ਸਨ ਅਤੇ ਉਹਨਾਂ ਦੀ ਆਤਮਾਂ ਇਸ ਸਾਕੇ ਦਾ ਬੋਝ ਚੁੱਕਣ ਤੋਂ ਅਸਮਰੱਥ ਸੀ ਇੱਕ ਹੋਰ ਕਥਨ ਅਨੁਸਾਰ ਰਾਤਕੋ ਮਲਾਦਿੱਚ ਕੋਲ਼ ਇਕ ਦੁਖਿਆਰੀ ਮਾਂ ਫ਼ਰਿਆਦ ਲੈ ਕੇ ਆਈ ਕਿ ਮੇਰੇ ਪੁੱਤਰ ਦੀ ਜਾਨ ਬਖ਼ਸ਼ੀ ਕਰ ਦਿੱਤੀ ਜਾਵੇਬੜੀ ਸ਼ਾਂਤ ਅਵਾਜ਼ ਨਾਲ਼ ਮਲਾਦਿੱਚ ਨੇ ਮਾਂ ਕੋਲ਼ੋਂ ਉਸ ਦੇ ਬੱਚੇ ਦਾ ਨਾਂ ਪੁੱਛਿਆ ਮਾਂ ਦੇ ਦੱਸਣ 'ਤੇ ਉਸ ਦੇ ਪੁੱਤਰ ਨੂੰ ਉਸ ਦੇ ਸਾਹਮਣੇ ਲਿਆ ਕੇ ਗੋਲ਼ੀ ਮਾਰ ਕੇ ਢੇਰੀ ਕਰ ਦਿੱਤਾ ਗਿਆਫ਼ਰਿਆਦੀ ਦੀ ਫ਼ਰਿਆਦ ਸੁਣਨ ਵਾਲ਼ਾ ਐਹੋ ਜਿਹਾ ਜਨਰਲ ਸੀਰਾਤਕੋ ਮਲਾਦਿੱਚ! ਅਣਗਿਣਤ ਲਾਸ਼ਾਂ ਬਗੈਰ ਦਫ਼ਨਾਇਆਂ ਹੀ ਖੇਤਾਂ ਵਿਚ ਗਲ਼ਦੀਆਂ ਅਤੇ ਸੜਦੀਆਂ ਰਹੀਆਂਧਰਤੀ ਸਹਿਕਦੀ ਰਹੀਮਾਹੌਲ ਖ਼ਾਮੋਸ਼ ਤੜਫ਼ਦਾ ਰਿਹਾ ਅਖ਼ੀਰ 6557 ਲਾਸ਼ਾਂ ਦੀ ਡੀ.ਐੱਨ.ਟੈਸਟ ਦੇ ਅਧਾਰ 'ਤੇ ਸ਼ਨਾਖ਼ਤ ਹੋ ਸਕੀਪਰ ਉਹਨਾਂ ਨੂੰ ਦਫ਼ਨਾਉਣ ਵਾਲ਼ਾ ਸ਼ਾਇਦ ਕੋਈ ਪਿੱਛੇ ਹੀ ਨਹੀਂ ਰਹਿ ਗਿਆ ਸੀਇੱਥੇ 8000 ਬੇਦੋਸ਼ੇ ਲੋਕਾਂ ਦਾ ਮਾਰਿਆ ਜਾਣਾਂ ਦੱਸਿਆ ਜਾ ਰਿਹਾ ਹੈਸਿਆਣੇ ਆਖਦੇ ਨੇ ਕਿ ਕੁੱਤੇ ਦੇ ਮੂੰਹ ਨੂੰ ਲਹੂ ਲੱਗਿਆ ਮਾੜਾ ਹੀ ਮਾੜਾ ਹੁੰਦਾ ਹੈਸਰੇਬਿਨੀਸਾ 'ਚ ਪਰਲੋਂ ਮਚਾਉਣ ਤੋਂ ਬਾਅਦ ਰਾਤਕੋ ਦੀਆਂ ਲਹੂ ਪੀਣੀਆਂ ਫ਼ੌਜਾਂ ਨੇ ਸਾਰਾਜੇਵੋ ਦੀ ਘੇਰਾਬੰਦੀ ਕਰ ਲਈ 1992 ਅਤੇ 1996 ਦੇ ਦਰਮਿਆਨ ਇੱਥੇ 12000 ਤੋਂ ਵੀ ਵੱਧ ਲੋਕ ਮਾਰੇ ਗਏਜਿੰਨ੍ਹਾਂ ਵਿਚ 1500 ਤੋਂ ਜ਼ਿਆਦਾ ਮਾਸੂਮ ਬੱਚੇ ਸਨਇਸ ਤੋਂ ਇਲਾਵਾ ਜ਼ਖ਼ਮੀਆਂ ਦੀ ਗਿਣਤੀ 56000 ਤੋਂ ਵੱਧ ਦੱਸੀ ਜਾ ਰਹੀ ਹੈ ਅਤੇ ਇਸ ਵਿਚ ਵੀ 15000 ਦੇ ਕਰੀਬ ਬੱਚੇ ਸਨਉਸ ਦੀ ਫ਼ੌਜ ਦੀਆਂ ਤੋਪਾਂ ਨੇ 35000 ਇਮਾਰਤਾਂ ਉਡਾ ਧਰੀਆਂਜਿੰਨ੍ਹਾਂ ਵਿਚ ਹਸਪਤਾਲ਼ ਅਤੇ ਸਕੂਲ ਦੀਆਂ ਇਮਾਰਤਾਂ ਵੀ ਸ਼ਾਮਿਲ ਸਨ ਓਸ ਸਮੇਂ ਯੁਗੋਸਲਾਵੀਆ ਦਾ ਹਿੱਸਾ ਬੋਸਨੀਆਂ ਦੇ ਪਿੰਡ ਕਾਲੀਨੋਵਿਕ ਵਿਚ ਜਨਮੇਂ ਰਾਤਕੋ ਦਾ ਬਚਪਨ ਵੀ ਬਹੁਤਾ ਸੁਖਾਵਾਂ ਨਹੀਂ ਸੀਉਸ ਦਾ ਬਾਪ ਨਾਜ਼ੀਆਂ ਖ਼ਿਲਾਫ਼ ਲੜਨ ਵਾਲ਼ਾ ਸੈਨਿਕ ਸੀਜੋ ਦੂਸਰਾ ਵਿਸ਼ਵ-ਯੁੱਧ ਸਮਾਪਿਤ ਹੋਣ ਤੋਂ ਪਹਿਲਾਂ ਹੀ ਮਾਰਿਆ ਗਿਆ ਸੀਉਸ ਨੇ ਜਰਮਨ ਦੇ ਕੈਦੀਆਂ 'ਤੇ ਹੁੰਦੇ ਜ਼ੁਲਮ ਆਪਣੀ ਅੱਖੀਂ ਤੱਕੇ ਸਨ ਅਤੇ ਹੁਣ ਉਹ ਲੰਬੇ ਸਮੇਂ ਤੋਂ ਆਪਣੀ 23 ਸਾਲਾ ਧੀ 'ਅੰਨਾਂਦੀ ਮੌਤ ਦੇ ਸਦਮੇਂ ਵਿਚ ਸੀਰਾਤਕੋ ਨੇ ਆਪਣੀ ਧੀ ਨੂੰ ਇੱਕ ਰਿਵਾਲਵਰ ਤੋਹਫ਼ੇ ਵਜੋਂ ਦਿੱਤਾ ਸੀ ਕਿ ਜਦ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇ ਤਾਂ ਇਸ ਰਿਵਾਲਵਰ ਨਾਲ਼ ਖ਼ੁਸ਼ੀ ਵਿਚ ਗੋਲ਼ੀਆਂ ਚਲਾਵੇ! ਪਰ ਜਦ ਉਸ ਦੀ ਧੀ ਨੇ ਆਪਣੇ ਬਾਪ ਦੇ ਵਰਤਾਏ ਸਾਕੇ ਬਾਰੇ ਸੁਣਿਆਂਦੇਖਿਆ ਅਤੇ ਪੜ੍ਹਿਆ ਤਾਂ ਉਸ ਨੇ ਉਸੇ ਰਿਵਾਲਵਰ ਨਾਲ਼ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ਤਮ ਕਰ ਲਿਆਕਿਉਂਕਿ ਉਹ ਇਸ ਭੈਭੀਤ ਕਰਨ ਵਾਲ਼ੇ ਸਦਮੇਂ ਨੂੰ ਬਰਦਾਸ਼ਤ ਨਾ ਕਰ ਸਕੀ ਕਿ ਮੇਰਾ ਬਾਪ ਇਤਨਾ ਨਿਰਦਈ ਅਤੇ ਭਿਆਨਕ ਵੀ ਹੋ ਸਕਦਾ ਹੈਹੁਣ 16 ਸਾਲ ਦੇ ਲੰਬੇ ਅਰਸੇ ਬਾਅਦ ਰਾਤਕੋ ਮਲਾਦਿੱਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਗਲੇ ਹਫ਼ਤੇ ਉਸ ਨੂੰ ਹੌਲੈਂਡ ਦੇ ਸ਼ਹਿਰ 'ਹਾਊਗਵਿਖੇ "ਇੰਟਰਨੈਸ਼ਨਲ ਵਾਰ ਕਰਾਈਮ ਟ੍ਰਿਬਿਊਨਲ" ਸਾਹਮਣੇ ਪੇਸ਼ ਕੀਤਾ ਜਾਵੇਗਾਉਸ ਉਪਰ 15 ਗੰਭੀਰ ਚਾਰਜ ਲਾਏ ਗਏ ਹਨਜਿੰਨ੍ਹਾਂ ਕਾਰਨ ਉਸ ਨੂੰ ਆਪਣੀ ਰਹਿੰਦੀ ਜ਼ਿੰਦਗੀ ਸੀਖ਼ਾਂ ਪਿੱਛੇ ਗੁਜ਼ਾਰਨੀ ਪਵੇਗੀਦੁਨੀਆਂ ਦੇ ਵੱਖੋ-ਵੱਖ ਸਿਆਸੀ ਪੰਡਿਤਾਂ ਦਾ ਕਥਨ ਹੈ ਕਿ ਇਸ ਗ੍ਰਿਫ਼ਤਾਰੀ ਨਾਲ਼ ਹਰ ਯੁੱਧ ਅਪਰਾਧੀ ਨੂੰ ਸੰਕੇਤ ਹੋ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਅਤੇ ਅਖ਼ੀਰ ਕਾਨੂੰਨ ਦਾ ਹੱਥ ਤੁਹਾਡੀ ਘੰਡੀ ਤੱਕ ਜ਼ਰੂਰ ਪਹੁੰਚੇਗਾਰਾਤਕੋ ਦੀ ਗ੍ਰਿਫ਼ਤਾਰੀ ਉਹਨਾਂ ਪ੍ਰੀਵਾਰਾਂ ਨੂੰ ਜ਼ਰੂਰ ਕੁਛ ਰਾਹਤ ਦੇਵੇਗੀਜਿੰਨ੍ਹਾਂ ਦੇ ਟੱਬਰ ਹੀ ਖ਼ਤਮ ਕਰ ਦਿੱਤੇ ਗਏ ਸਨਯੂ.ਐੱਨਦੇ ਜਨਰਲ ਸੈਕਟਰੀ ਨੇ ਇਸ ਗ੍ਰਿਫ਼ਤਾਰੀ ਨੂੰ ਅੰਤਰਰਾਸ਼ਟਰੀ ਨਿਆਂ ਕਾਲ ਵਿਚ ਇਕ ਇਤਿਹਾਸਕ ਦਿਨ ਦੱਸਿਆ ਹੈ ਪੀੜਤ ਲੋਕ ਹੁਣ ਕਾਨੂੰਨ ਦੇ ਫ਼ੈਸਲੇ ਦੇ ਮੂੰਹ ਵੱਲ ਤੱਕ ਰਹੇ ਹਨਰਾਤਕੋ ਦੀ ਗ੍ਰਿਫ਼ਤਾਰੀ ਉਹਨਾਂ ਸ਼ਾਸ਼ਨ ਅਧਿਕਾਰੀਆਂ ਲਈ 'ਲਾਲ ਝੰਡੀਹੈਜੋ ਆਪਣੀ ਹਾਉਮੈ ਕਾਰਨ ਨਿਰਦੋਸ਼ ਮਾਨੁੱਖਤਾ ਦਾ ਘਾਣ ਕਰ ਰਹੇ ਹਨ! ਕਿਉਂਕਿ ਕਾਨੂੰਨ ਦੀ ਕਿਤਾਬ ਵਿਚ ਸਮਾਪਤੀ ਦੀ ਮਿਤੀ ਦਰਜ਼ ਨਹੀਂ ਹੈ!
ਸ਼ਿਵਚਰਨ ਜੱਗੀ ਕੁੱਸਾ email: jaggikussa65@gmail.com 

********************************************************
 

ਦਿਲ ਕੇ ਬਹਲਾਨੇ ਕੋ ਗ਼ਾਲਿਬ ਯੇ ਖ਼ਿਆਲ ਅੱਛਾ ਹੈ
       ਪਰਮਜੀਤ ਕੱਟੂ
ਵਿਕੀਲੀਕਸ ਵੱਲੋਂ ਭਾਰਤੀਆਂ ਦੇ ਸਵਿਸ ਬੈਕਾਂ ਚ ਪਏ ਕਾਲੇ ਧਨ ਸਬੰਧੀ ਨਾਂ ਜਨਤਕ ਕਰਨ ਦੇ ਖੁਲਾਸੇ ਨੇ ਇਕ ਵਾਰ ਫੇਰ ਨਵੀਂ ਚਰਚਾ ਛੇੜ ਦਿਤੀ ਹੈਇਹ ਚਰਚਾ ਹਾਲੇ ਕੁਝ ਸਮਾਂ ਪਹਿਲਾਂ ਚੱਲੀ ਚਰਚਾ ਦਾ ਹੀ ਅਗਲਾ ਪੜਾਅ ਹੈ ਜਦੋਂ ਪਿਛਲੇ ਸਮੇਂ `ਚ ਸਵਿਸ ਬੈਂਕ ਐਸੋਸੀਏਸ਼ਨ ਨੇ ਇਹ ਖੁਲਾਸਾ ਕੀਤਾ ਸੀ ਕਿ ਉਸ ਦੇ ਬੈਂਕਾਂ ਵਿਚ ਕਿਹੜੇ ਮੁਲਕ ਦਾ ਕਿੰਨਾ ਧਨ ਜਮ੍ਹਾਂ ਹੈਇਸ ਮਸਲੇ ਤੇ ਕੁਝ ਸਮਾਂ ਪਹਿਲਾਂ ਹੀ ਇੱਕ ਹਿੰਦੀ ਫਿਲਮ `ਨਾੱਕ ਆਊਟ` ਵੀ ਰਿਲੀਜ਼ ਹੋਈ ਸੀ , ਜਿਸ ਵਿਚ ਇਕ ਮੰਤਰੀ ਦੇ ਸਵਿਸ ਬੈਂਕ ਦੇ ਖਾਤੇ ਚੋਂ ਗਲਪੀ ਢੰਗ ਨਾਲ 32,000 ਕਰੋੜ ਰੁਪਏ ਉਸਦੇ ਇਕ ਏਜੰਟ ਨੂੰ ਪਬਲਿਕ ਕਾੱਲ ਆਫਿਸ ਵਿਚ ਜਾਸੂਸੀ ਕੈਮਰਿਆਂ ਤੇ ਬੰਦੂਕ ਦੀ ਮਦਦ ਨਾਲ ਇਕ ਕਿਸਮ ਨਾਲ ਅਗਵਾ ਕਰ ਕੇ ਇਕ ਇੰਟੈਲੀਜੈਂਸ ਬਿਉਰੋ ਦੇ ਅਫਸਰ ਦੁਆਰਾ ਕਢਵਾਏ ਜਾਂਦੇ ਹਨਪਰ ਫਿਲਮ ਚ ਅਪਣਾਇਆ ਗਿਆ ਗਲਪੀ ਢੰਗ ਪ੍ਰੈਕਟੀਕਲ ਰੂਪ ਚ ਨਹੀਂ ਅਪਣਾਇਆ ਜਾ ਸਕਦਾ
ਸਵਿਸ ਬੈਂਕ ਐਸੋਸੀਏਸ਼ਨ ਦੇ ਦੱਸਣ ਮੁਤਾਬਿਕ ਉਸ ਦੇ ਬੈਂਕਾਂ ਵਿਚ ਸਭ ਤੋਂ ਜ਼ਿਆਦਾ ਪੈਸਾ ਗਰੀਬ ਭਾਰਤ ਦੇ ਅਮੀਰ ਲੋਕਾਂ ਦਾ ਹੈਸਵਿਸ ਬੈਂਕਾਂ ਵਿਚ ਜਮ੍ਹਾਂ ਭਾਰਤੀਆਂ ਧਨ ਦਾ 65,223 ਅਰਬ ਰੁਪਏ ਦੱਸਿਆ ਗਿਆ ਹੈਸਵਿਸ ਬੈਂਕਾਂ ਵਿਚ ਜਮ੍ਹਾਂ ਪੈਸੇ ਪੱਖੋਂ ਦੂਸਰੇ ਸਥਾਨ ਤੇ ਰੂਸ ਹੈ ਜਿਸਦੇ ਲੋਕਾਂ ਦਾ 21,235 ਅਰਬ ਜਮ੍ਹਾਂ ਹਨਸਾਡੇ ਦੇਸ਼ ਦੇ ਲੋਕਾਂ ਦਾ ਸਵਿਸ ਬੈਂਕਾਂ ਵਿਚ ਜਿੰਨਾ ਪੈਸਾ ਜਮ੍ਹਾਂ ਹੈ ਉਹ ਸਾਡੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਛੇ ਗੁਣਾ ਹੈਜੇ ਕਿਸੇ ਵੀ ਦਬਾਅ ਜਾਂ ਕੋਸ਼ਿਸ਼ ਦੁਆਰਾ ਇਹ ਪੈਸਾ ਵਾਪਿਸ ਆ ਗਿਆ ਤਾਂ ਕਿਸੇ ਵੀ ਚਮਤਕਾਰ ਤੋਂ ਘੱਟ ਨਹੀਂ ਹੋਵੇਗਾਵੈਸੇ ਇਸ ਚਮਤਕਾਰ ਦੇ ਹੋਣ ਦਾ ਵੀ ਘੱਟ ਹੀ ਭਰੋਸਾ ਹੈ ਕਿਉਂਕਿ ਇਸ ਨਾਲ ਭਾਰਤ ਹੀ ਨਹੀਂ ਸੰਸਾਰ ਦੇ ਬਹੁਤ ਸਾਰੇ ਮੁਲਕਾਂ ਦੇ ਢੇਰਾਂ ਮਸਲੇ ਜੁੜੇ ਹੋਏ ਹਨ
ਜੇਕਰ ਲੋਕਾਂ ਨੂੰ ਦੇਣ ਲਈ ਤੁਹਾਡੇ ਕੋਲ ਕੁਝ ਨਹੀਂ ਤਾਂ ਵੀ ਉਨ੍ਹਾਂ ਨੂੰ ਸੁਪਨੇ ਤਾਂ ਦਿਖਾਏ ਹੀ ਜਾ ਸਕਦੇ ਹਨ  ਤੇ ਅਜਿਹਾ ਕੁਝ ਹੀ ਵਾਪਰ ਰਿਹਾ ਹੈ ਕਿ ਮੀਡੀਆ ਰਾਹੀਂ ਸਵਿਸ ਬੈਂਕਾਂ ਚ ਪਏ ਪੈਸੇ ਦੇ ਵਾਪਿਸ ਆ ਜਾਣ ਸੰਬੰਧੀ ਕਾਫੀ ਰੰਗੀਨ ਸੁਪਨੇ ਪ੍ਰਚਾਰੇ ਜਾ ਰਹੇ ਹਨ
-ਪਹਿਲਾ ਇਹ ਕਿ ਮੌਜੂਦਾ ਸਥਿਤੀ ਅਨੁਸਾਰ ਭਾਰਤ ਨੂੰ ਆਪਣੇ ਦੇਸ਼ ਦੇ ਲੋਕਾਂ ਦਾ ਪੇਟ ਭਰਨ ਅਤੇ ਦੇਸ਼ ਨੂੰ ਚਲਾਉਣ ਲਈ 3 ਲੱਖ ਕਰੋੜ ਦਾ ਕਰਜ਼ਾ ਲੈਣਾ ਪੈਂਦਾ ਹੈ ਤੇ ਜੇ ਸਵਿਸ ਬੈਂਕਾਂ ਚ ਜਮ੍ਹਾਂ ਪੈਸੇ ਵਿਚੋਂ 30 ਤੋਂ 40 ਫੀਸਦੀ ਵੀ ਵਾਪਿਸ ਆ ਗਿਆ ਤਾਂ ਉਪਰੋਕਤ ਕਰਜ਼ੇ ਦੀ ਲੋੜ ਨਹੀਂ ਰਹੇਗੀ
-ਦੂਜਾ ਇਹ ਕਿ 30 ਸਾਲਾਂ ਤਕ ਕਿਸੇ ਨੂੰ ਕੋਈ ਕਰ ਦੇਣ ਦੀ ਲੋੜ ਨਹੀਂ
-ਤੀਜਾ ਇਹ ਕਿ ਭਾਰਤ ਦੇ ਸਾਰੇ ਪਿੰਡਾਂ ਨੂੰ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ
- ਚੌਥਾ ਇਹ ਕਿ ਜੇਕਰ ਸਵਿਸ ਬੈਂਕਾਂ ਚ ਜਮ੍ਹਾਂ ਪੈਸੇ ਵਿਚੋਂ 30 ਫੀਸਦੀ ਵੀ ਵਾਪਿਸ ਆ ਜਾਵੇ ਤਾਂ ਕਰੀਬ 20 ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆ ਹਨ ਤੇ ਜੇਕਰ 50 ਫੀਸਦੀ ਧਨ ਵੀ ਵਾਪਿਸ ਆ ਜਾਵੇ ਤਾਂ ਕਰੀਬ 30 ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆ ਹਨ
-ਪੰਜਵਾਂ ਇਹ ਕਿ ਇਕ ਅਮਰੀਕੀ ਮਾਹਿਰ ਦਾ ਅਨੁਮਾਨ ਤਾਂ ਇਹ ਵੀ ਹੈ ਕਿ ਜੇਕਰ ਸਵਿਸ ਬੈਂਕਾਂ ਚ ਜਮ੍ਹਾਂ ਪੈਸੇ ਵਿਚੋਂ 50 ਫੀਸਦੀ ਵੀ ਵਾਪਿਸ ਆ ਜਾਵੇ ਤਾਂ 30 ਸਾਲਾਂ ਤਕ ਹਰ ਸਾਲ ਹਰੇਕ ਭਾਰਤੀ ਨੂੰ 2 ਹਜ਼ਾਰ ਰੁਪਏ ਮੁਫ਼ਤ ਦਿੱਤੇ ਜਾ ਸਕਦੇ ਹਨ
ਮਤਲਬ ਇਹ ਕਿ ਭਾਰਤ ਚੋਂ ਗਰੀਬੀ ਖ਼ਤਮ, ਦੇਸ਼ ਦੀ ਅਰਥ-ਵਿਵਸਥਾ ਅਤੇ ਆਮ ਆਦਮੀ ਦੀ ਬੱਲੇ-ਬੱਲੇ
ਜਾਪਦਾ ਹੈ ਕਿ ਇਸ ਤਰ੍ਹਾਂ ਦੀ ਸੁਪਨਸਾਜ਼ੀ ਤੇ ਸ਼ੋਸ਼ੇਬਾਜ਼ੀ ਉਨ੍ਹਾਂ ਸਭ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤੀ ਜਾ ਰਹੀ ਹੈ ਜੋ ਏਸ ਵੇਲੇ ਦੇਸ਼ ਨੂੰ ਖੋਖਲਾ ਕਰੀ ਜਾ ਰਹੇ ਹਨ, ਚਾਹੇ ਉਹ ਰਾਸ਼ਟਰਮੰਡਲ ਖੇਡਾਂ ਦਾ ਘੁਟਾਲਾ ਹੋਵੇ ਜਾਂ 2-ਜੀ ਸਪੈਕਟਰਮ ਘੁਟਾਲਾ ਤੇ ਚਾਹੇ ਮੁੰਬਈ ਦਾ ਆਦਰਸ਼ ਸੁਸਾਇਟੀ ਘੁਟਾਲਾ ਹੋਵੇ, ਚਾਹੇ ਉਹ ਬਿਨਾਇਕ ਸੇਨ ਦੀ ਗ੍ਰਿਫਤਾਰੀ ਦਾ ਮਾਮਲਾ ਹੋਵੇਜਿੰਨ੍ਹਾਂ ਘੁਟਾਲਿਆਂ ਵਿਚ ਭਾਰਤ ਦੇ ਸਿਆਸਤਦਾਨ, ਅਫਸਰਸ਼ਾਹ ਅਤੇ ਪ੍ਰਮੁੱਖ ਫੌਜੀ ਅਫਸਰ ਤੇ ਹੋਰ ਵੀ ਬਹੁਤ ਲੋਕ ਸ਼ਰੇਆਮ ਸ਼ਾਮਿਲ ਹਨਅਜਿਹੇ ਘੁਟਾਲਿਆਂ ਦਾ ਪੈਸਾ ਹੀ ਸਵਿਸ ਬੈਂਕਾਂ ਜਾਂਦਾ ਹੈਵੈਸੇ ਘੁਟਾਲੇ ਤਾਂ ਹੋਰ ਵੀ ਬਹੁਤ ਹਨ ਜੋ ਫਾਇਲਾਂ ਤੋਂ ਬਾਹਰ ਨਹੀਂ ਆਉਣ ਦਿੱਤੇ ਜਾਂਦੇ ਤੇ ਜਾਂ ਅਸੀਂ ਹੀ ਭੁਲਾ ਦਿੰਦੇ ਹਾਂ ਬਸ ਅਖ਼ਬਾਰ ਦੀ ਮਹਿਜ਼ ਖ਼ਬਰ ਸਮਝ ਕੇਇਹਨਾਂ ਘੁਟਾਲਿਆਂ ਨੂੰ ਰੋਕਣ ਦੀ ਲੋੜ ਹੈ ਤੇ ਦੋਸ਼ੀਆਂ ਤੋਂ ਸਿਰਫ ਅਸਤੀਫੇ ਲੈ ਕੇ ਨਾ ਸਾਰ ਲਿਆ ਜਾਵੇ ਬਲਕਿ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਸਿਰਫ ਸੁਪਨੇ ਸਿਰਜਣ ਨਾਲੋਂ ਵਰਤਮਾਨ ਦੇ ਮਸਲੇ ਸੁਲਝਾਉਣੇ ਜ਼ਰੂਰੀ ਹੀ ਨਹੀਂ ਬਲਕਿ ਲਾਜ਼ਮੀ ਹਨਅਜਿਹੇ ਆਲਮ ਵਿਚ ਸਵਿਸ ਬੈਂਕਾਂ ਤੋਂ ਪੈਸਾ ਮੁੜਨ ਦੀ ਗੱਲ ਸੁਣਕੇ ਗ਼ਾਲਿਬ ਦਾ ਸ਼ੇਅਰ ਯਾਦ ਆ ਜਾਂਦਾ ਹੈ….
ਹਮ ਕੋ ਮਾਅਲੂਮ ਹੈ ਜੰਨਤ ਕੀ ਹਕੀਕਤ ਲੇਕਿਨ
ਦਿਲ ਕੇ ਬਹਲਾਨੇ ਕੋ ਗ਼ਾਲਿਬ ਯੇ ਖ਼ਿਆਲ ਅੱਛਾ ਹੈ
ਪਰਮਜੀਤ ਕੱਟੂ 9463124131, pkattu@yahoo.in