ਸੰਪਾਦਕੀ

ਸ਼ਬਦਾਂ ਦਾ ਕਾਫਲਾ....

        ਅਕਸ ਮਹਿਰਾਜ
 'ਸਾਂਝੀ ਕਲਮ' ਦੇ ਪਹਿਲੇ ਅੰਕ ਲਈ ਪਾਠਕਾਂ ਦਾ ਜੋ ਪਿਆਰ ਮਿਲਿਆ , ਓਹ ਸਾਡੀਆਂ ਉਮੀਦਾਂ ਤੋ ਕਿਤੇ ਜਿਆਦਾ ਸੀ . ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਛੋਟੇ ਜਿਹੇ ਉਦਮ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ , ਉਸ ਲਈ ਮੈਂ ਪਾਠਕਾਂ , ਲੇਖਕ ਵੀਰਾਂ , ਬੁਧੀਜੀਵੀਆਂ , ਤੇ ਦੋਸਤਾਂ ਮਿੱਤਰਾਂ ਦਾ ਬਹੁਤ ਹੀ ਰਿਣੀ ਹਾਂ . ਤੁਹਾਡੇ ਪਿਆਰ ਸਦਕਾ ਹੀ ਅਸੀਂ ਇਹ ਪਰਚਾ ਕੱਢਣ ਦੀ ਹਿਮੰਤ ਜੁੱਟਾ ਪਾਏ ਹਾਂ . ਵੱਖ-ਵੱਖ ਦੇਸ਼ਾਂ-ਪ੍ਰਦੇਸ਼ਾਂ ਵਿੱਚ ਇਸ ਪਰਚੇ ਨੂੰ ਪੜ੍ਹਨ ਵਾਲੇ ਪਾਠਕਾਂ ਦੇ ਅੰਕੜੇ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ "ਸਾਂਝੀ ਕਲਮ" ਸਾਰੇ ਪੰਜਾਬੀਆਂ ਦਾ ਸਾਂਝਾਂ ਪਰਚਾ ਬਣਨ ਜਾ ਰਿਹਾ ਹੈ . 

"ਸਾਂਝੀ ਕਲਮ" ਵਿਚ ਅਪਣੱਤ ਹੈ, ਸਾਂਝ ਹੈ , ਪਿਆਰ ਹੈ , ਜਿੰਦਗੀ ਦੇ ਕੁਝ ਖੱਟੇ-ਮਿਠੇ ਅਨੁਭਵ ਨੇ ਜੋ ਤੁਹਾਡੇ ਸਭ ਦੀਆਂ ਕਲਮਾਂ ਨੇ ਇਸ ਪਰਚੇ ਨਾਲ ਸਾਂਝੇ ਕਰੇ ਨੇ . ਜਦ ਕਦੇ ਕਿਸੇ ਸ਼ਾਇਰ ਨੂੰ ਉਸਦੇ ਖਿਆਲ ਤੰਗ ਕਰਦੇ ਨੇ , ਜਾਂ ਕਿਸੇ ਲਿਖਾਰੀ ਨੂੰ ਕੁਝ ਪ੍ਰਸਥਿਤੀਆਂ ਤੰਗ ਕਰਦੀਆਂ ਨੇ ਤਾਂ ਓਹ ਓਹਨਾਂ ਨੂੰ ਕਾਗਜ਼ ਤੇ ਬਖੇਰ ਦਿੰਦਾ ਹੈ , ਓਹ ਆਪਣੇ ਸੁਪਨਿਆਂ ਨੂੰ , ਆਪਣੀਆਂ ਕਹਾਣੀਆਂ ਨੂੰ ਸ਼ਬਦਾਂ ਦੇ ਕਾਫਲੇ ਬਣਾ ਕੇ ਸਾਹਿਤ ਦੇ ਰਾਹਾਂ ਤੇ ਤੋਰ ਦਿੰਦਾ ਹੈ . ਇਹਨਾਂ ਰਾਹਾਂ ਤੇ ਕਲਮ ਵੀ ਸ਼ਬਦਾਂ ਦੇ ਨਾਲ - ਨਾਲ ਤੁਰਦੀ ਹੈ ਤੇ ਮਹਿਫਲਾਂ ਚ' ਪਹੁੰਚਦੀ ਹੈ ਕਦੇ ਗੀਤ ਬਣ ਕੇ , ਕਦੇ ਨਜ਼ਮ ਬਣਕੇ , ਕਦੇ ਕਵਿਤਾ ਬਣਕੇ , ਕਦੇ ਕਹਾਣੀ ਤੇ ਕਦੇ ਜਿੰਦਗੀ ਦਾ ਅਨੁਭਵ ਬਣ ਕੇ . ਅਸੀਂ ਵੀ "ਸਾਂਝੀ ਕਲਮ" ਜਰੀਏ ਇਹ ਸ਼ਬਦਾਂ ਦੀ ਮਹਿਫਲ ਲਗਾਈ ਹੈ . ਜਿਸ ਵਿਚ ਹਰ ਕਿਸੇ ਨੇ ਰੰਗ ਬੰਨਣਾ ਹੈ . ਜਿਸਦਾ ਹਰ ਕਿਸੇ ਨੇ ਆਨੰਦ ਮਾਨਣਾ ਹੈ .  ਜਿਸ ਵਿੱ ਹਰ ਕਿਸੇ ਨੇ ਆਪਣੀ ਸਾਂਝ ਪਾਉਣੀ ਹੈ ਤੇ ਇਹ  ਸਾਂਝਾਂ ਦਾ ਕਾਫਲਾ ਵੱਧਦਾ ਹੀ ਜਾਣਾ ਹੈ .

ਮੈਂ ਪ੍ਰੋ. ਪਾਲੀ ਭੁਪਿੰਦਰ ਜੀ ਦਾ , ਵੱਡੇ ਵੀਰ ਮਹਾਨ ਸ਼ਾਇਰ ਅਮਰਦੀਪ ਗਿੱਲ ਜੀ ਦਾ , ਛੋਟੀ ਉਮਰ ਦੇ ਵੱਡੇ ਲਿਖਾਰੀ ਵੀਰ ਨਿੰਦਰ ਘੁਗਿਆਨਵੀ ਜੀ ਦਾ ਦਿਲੋਂ ਧੰਨਵਾਦ ਕਰਦਾਂ ਜਿੰਨਾ ਨੇ ਆਪਣੇ ਛੋਟੇ ਵੀਰ ਨੂੰ ਏਨਾ ਪਿਆਰ ਤੇ ਸਤਿਕਾਰ ਦਿੱਤਾ , ਤੇ "ਸਾਂਝੀ ਕਲਮ" ਵਿੱਚ ਆਪਣੀ ਸਾਂਝ ਪਾ ਕੇ ਇਸ ਪਰਚੇ ਦੀ ਉਮਰ ਵਧਾਈ ਹੈ . 

ਇਸ ਅੰਕ ਵਿੱਚ ਸਾਡੇ ਨਾਲ ਬਹੁਤ ਸਾਰੇ ਨਵੇਂ ਲੇਖਕ ਤੇ ਸ਼ਾਇਰ ਵੀਰ ਜੁੜੇ ਨੇ ਓਹਨਾਂ ਦਾ ਵੀ ਮੈਂ " ਸਾਂਝੀ ਕਲਮ " ਵਿੱਚ ਸਾਂਝ ਪਾਉਣ ਲਈ ਬਹੁਤ ਧੰਨਵਾਦ ਕਰਦਾਂ , ਤੇ ਉਮੀਦ ਕਰਦਾਂ ਕੇ ਅੱਗੇ ਤੋਂ ਵੀ ਓਹ ਸਾਡੇ ਨਾਲ ਇਸੇ ਤ੍ਰਾਂਹ ਜੁੜੇ ਰਹਿਣਗੇ ਤੇ ਆਪਣੀਆਂ ਨਵੀਆਂ - ਨਕੋਰ ਰਚਨਾਵਾਂ ਨੂੰ ਸਾਡੇ ਨਾਲ ਸਾਂਝੀਆਂ ਕਰਦੇ ਰਹਿਣਗੇ  
ਤੁਹਾਨੂੰ ਇਸ ਪਰਚੇ ਵਿੱਚ ਕਿ ਕੁਝ ਚੰਗਾ ਲੱਗਿਆ ,ਤੁਸੀਂ ਆਪਣੇ ਪ੍ਰਤੀਕਰਮ ਸਾਨੂੰ ਭੇਜ ਸਕਦੇ ਹੋ ਤੇ ਇਸ ਪਰਚੇ ਸਬੰਧੀ ਆਪਣੇ ਸੁਝਾਅ ਵੀ ਸਾਨੂੰ ਲਿਖ ਕੇ ਈ-ਮੇਲ ਕਰ ਸਕਦੇ ਹੋ . ਤਾਂ ਕਿ ਅਸੀਂ ਅੱਗੇ ਤੋਂ ਤਰੁਟੀਆਂ ਨੂੰ ਦੂਰ ਕੀਤਾ ਜਾ ਸਕੇ . ਅਖੀਰ ਵਿੱਚ ਮੈਂ ਫਿਰ ਸਭ ਦਾ ਧੰਨਵਾਦ ਕਰਦਾਂ , ਸਾਡੇ ਨਾਲ ਜੁੜ੍ਹੇ ਰਹੋ ਤੇ ਸਾਂਝਾਂ ਪਾਉਂਦੇ ਰਹੋ .

ਅਕਸ ਮਹਿਰਾਜ
ਮੁੱਖ ਸੰਪਾਦਕ , ਸਾਂਝੀ ਕਲਮ
9780255608
*************************************************

ਡਾ. ਪਾਲੀ ਭੁਪਿੰਦਰ ਸਿੰਘ
 ਦੋ ਸ਼ਬਦ 
ਇਹ ਇੱਕ ਬਹੁਤ ਹੀ ਵਧੀਆ ਉੱਦਮ ਹੈ . ਵਿਦੇਸ਼ਾਂ ਵਿੱਚ ਅਜਿਹੀਆਂ ਕੋਸ਼ਿਸ਼ਾਂ ਬਹੁਤ ਹੋਈਆਂ ਨੇ ਪਰ ਪੰਜਾਬ ਵਿਚੋਂ ਅਜਿਹੀ ਕੋਸ਼ਿਸ਼ ਨਵੇਂ ਯੁੱਗ ਦੀ ਸ਼ੁਰੁਆਤ ਹੈ. ਉਮੀਦ ਹੈ, ਜਲਦੀ ਹੀ ਪੰਜਾਬੀ ਲੇਖਕ ਅਤੇ ਪਾਠਕ ਇਸ ਕਾਗਜ਼-ਵਿਹੀਨ ਸਾਹਿਤ-ਸੰਸਾਰ ਦਾ ਹਿੱਸਾ ਬਣ ਜਾਣਗੇ. ਛੋਟੇ ਜਿਹੇ ਪੰਜਾਬ ਅਤੇ ਪੰਜਾਬੀ ਸਾਹਿਤ-ਜਗਤ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਪੂਰੇ ਵਿਸ਼ਵ-ਪੰਜਾਬੀ ਜਗਤ ਤੱਕ ਫੈਲਨ ਦੀ ਕੋਸ਼ਿਸ਼ ਕਰੇ. 'ਸਾਂਝੀ ਕਲਮ' ਦੇ ਅਗਲੇ ਅੰਕਾਂ ਲਈ ਸ਼ੁਭ-ਕਾਮਨਾਵਾਂ ਸਾਹਿਤ...   
ਡਾ . ਪਾਲੀ ਭੁਪਿੰਦਰ ਸਿੰਘ 
                                             palibhupinder@yahoo.com
*************************************************


ਭੁੱਲਣਹਾਰ ਗੁਰਮੇਲ
 "ਸਾਂਝੀ ਕਲਮ"
ਸਾਂਝੇ ਚੁੱਲੇ, ਸਾਂਝੇ ਭਾਂਡੇ , ਸਾਂਝੇ ਸੀ ਘਰ ਬਾਰ
ਦੁੱਖ ਸੁੱਖ ਸਾਂਝੇ , ਕਿੱਤੇ ਸਾਂਝੇ , ਸਾਂਝਾ ਸੀ ਪਰਿਵਾਰ
ਸਾਂਝ ਕੀਤੇ ਹੁਣ ਦਿਸਦੀ ਨਾਹੀਂ , ਹੋ ਗਏ ਇਕ ਤੋਂ ਚਾਰ
ਸਾਂਝ ਬਿਨਾਂ  ਸਭ ਖੁਦ ਤੋਂ ਔਖੇ , ਅੰਦਰ ਭਰੇ ਗੁਬਾਰ
"
ਸਾਂਝੀ ਕਲਮ" ਚਲਾਈਏ ਰਲ ਕੇ , ਹੌਲਾ ਹੋ ਜੇ ਭਾਰ
ਸਾਂਝੀ ਖਲਕਤ , ਸਾਂਝਾ ਉ, ਸਾਂਝਾਂ ਬਰਖੁਰਦਾਰ
ਸੱਚੀ ਸਾਂਝ ਦਾਤੇ ਦੀ ਚੰਗੀ , ਬੇੜਾ ਕਰਦੇ ਪਾਰ ...
"ਭੁੱਲਣਹਾਰ" ਗੁਰਮੇਲ 9888310979
*************************************************