ਕਵਿਤਵਾਂ

ਅਮਰਜੀਤ ਦਬੜੀਖਾਨਾ
ਕਲਮ
ਆਪਣੀ ਕਲਮ ਤੋਂ ਸਦਾ ਹੀ ਗੱਲ ਸਿਆਣੀ ਲਿਖਣਾ
ਦੁੱਧ ਨੂੰ ਦੁੱਧ ਅਤੇ ਪਾਣੀ ਤਾਈਂ ਪਾਣੀ ਲਿਖਣਾ
ਜਦ ਆਪਣਾ ਇਹ ਝੱਲਾ ਦਿਲ ਗੁੰਮਸੁੰਮ ਰਹਿੰਦਾ ਸੀ
ਉਹਵੀ ਇੱਕ ਰੁੱਤ ਆਈ ਸੀ ਮਰਜਾਣੀ ਲਿਖਣਾ
ਇਸ ਚੰਦਰੀ ਸਿਆਸਤ ਦੇ ਤੰਦ ਤਾਂ ਨਹੀਂ ਨਿਖੇੜਨੇ
ਇਹ ਤਾਂ ਬਹੁਤ ਹੀ ਉਲਝੀ ਹੋਈ ਹੈ ਤਾਣੀ ਲਿਖਣਾ
ਮੰਦਰਾਂ ,ਡੇਰਿਆਂ ,ਧਰਮ ਸਥਾਨਾ ਉੱਤੇ ਬਚਪਨ ਵਿੱਚ
ਅਨਜਾਣਪੁਣੇ ਵਿੱਚ ਖ਼ਾਕ ਬੜੀ ਸੀ ਛਾਣੀ ਲਖਣਾ
ਧਰਤੀ ਤਾਈਂ ਨਰਕ ਬਣਾਉਣ 'ਤੇ ਤੁਲਿਐ ਅਜਕੱਲ
ਇਸ ਸਿਆਣੇ ਬੰਦੇ ਨੂੰ ਇੱਕ ਨਾਸਮਝ ਪ੍ਰਾਣੀ ਲਿਖਣਾ
ਪੈਸੇ ਦੀ ਹੈਂਕੜ ਵਿੱਚ ਹੀ ਜਿਹੜੇ ਬੁੱਢੇ ਹੋ ਗਏ ਨੇ
ਏਦਾਂ ਦੇ ਵੀ ਸੀ ਕੁਝ ਸੀ ਮੇਰੇ ਵੀ ਹਾਣੀ ਲਿਖਣਾ
ਹੁਣ ਨਾ ਚਿੜੀ ਚੂਹਕਦੀ ਸੁਬਾ ਨਾ ਤੁਰਦੇ ਪਾਂਧੀ ਹੀ
ਮੁੱਦਤਾਂ ਤੋਂ ਹੀ ਉਹ ਪਈ ਹੈ ਚੁੱਪ ਮਧਾਣੀ ਲਿਖਣਾ
ਗੋਲੀ ਚਲਦੀ ਰਹਿਣੀ ਵਰਦੀਆਂ ਰਹਿਣੀਆਂ ਛਵੀਆਂ
ਜਦ ਤਕ ਧਰਤੀ ਉੱਤੇ ਢਿੱਲੋਂ ਹੈ ਵੰਡ ਕਾਣੀ ਲਿਖਣਾ
       -----------0-----------
*ਜਦ ਵੀ ਲਿਖਣਾ ਆਪਣੀ ਹੀ ਦਰਦ ਕਹਾਣੀ ਲਿਖਣਾ
ਐਂਵੇਂ ਹੀ ਨਾ ਇਸਨੂੰ ਇਲਹਾਮ ਜਾਂ ਧੁਰ ਕੀ ਬਾਣੀ ਲਿਖਣਾ
ਭਿੱਜ ਗਈ ਰੀਝ ਮੇਰੀ ਤੇਰੇ ਦਰਵਾਜੇ ਅੱਗੇ ਆਕੇ ਹਾਏ!
ਪਰ ਪੱਥਰ ਦਿਲ ਤੂੰ ਮੋਹ ਦੀ ਛੱਤਰੀ ਨਾ ਤਾਣੀ ਲਿਖਣਾ
ਜਦ ਸੜਦੇ ਨੇ ਸ਼ਹਿਰ ਤਾਂ ਬੜਾ ਹੀ ਇਹ ਹੱਸਦੀ ਏ ਦਿੱਲੀ
ਇਸ ਦਿੱਲੀ ਤਾਈਂ ਸਦਾ ਹੀ ਪੁਤਰਾਂ ਤਾਈਂ ਖਾਣੀ ਲਿਖਣਾ
ਲੋਕ ਰਾਜ ਵਿਚ ਪਰਜਾ ਦੀ ਚੋਣ ਹੀ ਰਾਜਾ ਹੋਇਐ ਕਰਦਾ
ਪਰਜਾ ਮੁਢ ਕਦੀਮ ਤੋਂ ਲਾਈਲੱਗ ਤੇ ਅਨਜਾਣੀ ਲਿਖਣਾ
ਸਾਧ,ਪੁਰੋਹਿਤ,ਵਜ਼ੀਰ ,ਵਪਾਰੀ 'ਤੇ ਇਹ ਸਾਰੀ ਅਫ਼ਸਰਸ਼ਾਹੀ
ਖੂਨ ਪੀਣੀਆਂ ਹੀ ਜੋਕਾਂ ਨੇ ਤੇ ਗਿਰਝਾਂ ਦੀ ਢਾਣੀ ਲਿਖਣਾ
ਗ਼ਜ਼ਲ ਮਾਸ਼ੂਕ ਦੇ ਜਲਵਿਆਂ ਤੋਂ ਚਿਰ ਦੀ ਵਾਕਫ਼ ਹੋ ਚੁਕੀ
ਹੁਣ ਬੇਵਾ ਦੇ ਮੱਥੇ ਦੇ ਸ਼ਿਕਨ ਦੀ ਦਰਦ ਕਹਾਣੀ ਲਿਖਣਾ
ਅਮਰਜੀਤ ਢਿੱਲੋਂ ਨੇ ਤੰਗੀ , ਬਹੁਤ ਹੰਢਾਈ ਹੈ ਬੇਸ਼ਕ ਪਰ
ਫਿਰ ਵੀ ਉਸ ਨੇ ਜ਼ਿੰਦਗੀ ਹੈ ਰੱਜ ਰੱਜ ਕੇ ਮਾਣੀ ਲਿਖਣਾ
  ਅਮਰਜੀਤ ਦਬੜੀਖਾਨਾ 94171-20427
***************************************************************

ਉਹ ਕੁੜੀ

ਅਮਰਦੀਪ ਗਿੱਲ  
ਸੁਪਨਾ ਵੀ ਹੈ ਉਹ ਕੁੜੀ,
ਸੱਚ ਵੀ ਹੈ ਉਹ ਕੁੜੀ !
ਪੱਥਰ ਦੀ ਮੂਰਤ ਵੀ ਹੈ ,
ਕੱਚ ਵੀ ਹੈ ਉਹ ਕੁੜੀ !
ਉਹ ਤਾਂ ਅਪਣੇ ਨਾਂ ਵਰਗੀ ਹੈ
ਬੋਹੜਾਂ ਦੀ ਉਹ ਛਾਂ ਵਰਗੀ ਹੈ
ਪਾਕਿ ਪਵਿੱਤਰ ਥਾਂ ਵਰਗੀ ਹੈ
ਉਹ ਤਾਂ ਮੇਰੀ ਮਾਂ ਵਰਗੀ ਹੈ,
ਸੁਪਨਾ ਵੀ ਹੈ ਉਹ ਕੁੜੀ...
ਜੇ ਨਾ ਮੇਰੀ ਹਾਣੀ ਹੁੰਦੀ
ਉਸਦੀ ਹੋਰ ਕਹਾਣੀ ਹੁੰਦੀ
ਜੇ ਉਹ ਅਜੇ ਨਿਆਣੀ ਹੁੰਦੀ
ਮੇਰੀ ਧੀ ਧਿਆਣੀ ਹੁੰਦੀ
ਸੁਪਨਾ ਵੀ ਹੈ ਉਹ ਕੁੜੀ...
ਵੰਝਲੀ ਤੋਂ ਬਣ ਕੇ ਸ਼ਹਿਨਾਈ
ਇੰਝ ਉਹ ਮੈਂਥੋਂ ਹੋਈ ਪਰਾਈ
ਮੈਂ ਅਪਣੇ ਹੱਥੀਂ ਡੋਲੀ ਪਾਈ
ਜਿਉਂ ਹੋਵੇ ਮੇਰੀ ਮਾਂ ਜਾਈ
ਸੁਪਨਾ ਵੀ ਹੈ ਉਹ ਕੁੜੀ...
ਕਦੇ ਨਾ ਮੁੱਕਣੀ ਜੋ ਬਾਤ ਹੈ ਉਹ ਤਾਂ
ਮੇਰੇ ਦਿਨ ਤੇ ਰਾਤ ਹੈ ਉਹ ਤਾਂ
ਜਿਸਮ ਨਹੀਂ ਜਜ਼ਬਾਤ ਹੈ ਉਹ ਤਾਂ
ਹੁਣ ਸਾਰੀ ਕਾਇਨਾਤ ਹੈ ਉਹ ਤਾਂ
ਸੁਪਨਾ ਵੀ ਹੈ ਉਹ ਕੁੜੀ...!
ਅਮਰਦੀਪ ਗਿੱਲ 9464596946
***************************************************************

ਸ਼ਰਾਬ........ਪੰਜਾਬ ........ਕਿਤਾਬ

ਕਾਰਾਂ ਕੋਠੀਆਂ ਵੇਖ ਨਾ ਡੁੱਲ ਜਾਇਓ,
ਜਸਵਿੰਦਰ ਜਲਾਲ
ਲਾਹ ਕੇ ਵੇਖਿਓ ਜ਼ਰਾ ਨਕ਼ਾਬ ਸਾਡੇ
ਸਿਰ ਦੀ ਥਾਂ ਤੇ ਢਿਡ ਨੂੰ ਪਹਿਲ  ਦੇਈਏ,

ਉਲਟੇ ਪੁਲਟੇ ਨੇ ਹੋਏ  ਹਿਸਾਬ ਸਾਡੇ 
ਬੰਦ ਬੋਤਲਾਂ ਦਾਰੂ ਦੀਆਂ ਕਈ ਪਈਆਂ,

ਲਭੇ  ਇਕ ਨਾ ਘਰੋਂ ਕਿਤਾਬ ਸਾਡੇ
ਦੁਨੀਆਂ ਵਾਲਿਓ ਸਾਡੀਆਂ ਕਿਆ ਬਾਤਾਂ ,
ਗੇੜਾ ਮਾਰਿਓ ਕਦੇ ਪੰਜਾਬ ਸਾਡੇ
ਜਸਵਿੰਦਰ ਜਲਾਲ 9781925729
***************************************************************

 

ਗੁਰਜੀਤ ਜਟਾਣਾ
 ਇੱਕ ਹੈ ਸ਼ਹਿਰ
ਤੇਰਾ ਮੇਰਾ ਇੱਕ ਹੈ ਸ਼ਹਿਰ
ਤੇਰਾ ਮਹਿਲ ਉਰਲੇ ਪਾਸੇ
ਮੇਰੀ ਕੁੱਲੀ ਪਰਲੇ ਪਾਸੇ
ਵਿੱਚ ਦੀ ਵਗਦੀ ਨਹਿਰ
ਸ਼ਾਇਦ
ਇਹ ਨਹਿਰ
ਤੇਰੇ ਪਿਓ ਜਾਂ ਦਾਦੇ ਨੇ ਕਢਾਈ ਹੋਵੇ
ਤਾਂ ਕਿ
ਕੁੱਲੀ ਤੇ ਮਹਿਲ ਵਿੱਚ
ਅੰਤਰ ਰਹਿ ਸਕੇ
ਤੇ ਸਾਡੇ ਅਛੂਤਾਂ ਦਾ
ਥੋਡੇ ਤੇ ਕੋਈ ਪ੍ਰਛਾਵਾਂ ਨਾਂ ਪੈ ਸਕੇ
ਮੇਰੀ ਕੁੱਲੀ ਉਜੜੀ ਹੋਈ ਬਸਤੀ ਵਿਚ
ਜਿਥੇ ਚੰਨ ਦੀ ਚਾਨਣੀ ਵੀ
ਇਕ ਸੁਨੇਹਾਂ ਸੋਗੀ ਏ
ਮਾਂ ਮੇਰੀ ਫਿਕਰ ਤੇ ਬਾਪੁ ਚਿੰਤਾ ਦਾ ਰੋਗੀ ਏ
ਘਟਦੇ-ਵਧਦੇ
ਕਾਲੇ-ਚਿੱਟੇ
ਦਿਨਾਂ ਵਿੱਚ ਮਾਂ ਕਦੇ ਕਦਾਈਂ ਸੌਂਦੀ ਏ
ਹਨੇਰੀ ਚੱਲੇ ਤਾਂ ਬੁਝੇ ਦੀਵਾ
ਮੀਂਹ ਵਰ੍ਹੇ ਤਾਂ ਰੋਂਦੀ ਏ
ਆਪ ਹੀ ਸੋਚ ਕਦੇ
ਤੇਰੇ ਹੱਥ ਕਮਾਉਣ ਵਾਲੇ ਨਹੀਂ
ਸਿਰਫ ਖਾਣ ਵਾਲੇ ਨੇ
ਜਾਂ ਫਿਰ
ਇਹ ਕਿਰਤੀਆਂ ਤੇ ਉਠਦੇ ਨੇ
ਨੈਣਾਂ ਚ'
ਕਿਸੇ ਲਈ ਕੋਈ ਪਿਆਰ ਨੀ
ਕੋਈ ਹਮਦਰਦੀ ਨੀ
ਜੇ ਹੈ ਕੁਝ
ਤਾਂ ਸਿਰਫ
ਅਮੀਰ ਦਾ ਹੰਕਾਰ
ਜਾਂ ਫਿਰ
ਲੈਣੀਆਂ ਹੋਣ ਵੋਟਾਂ
ਜਾਂ ਫਿਰ
ਆਖਿਆ ਹੋਵੇ
ਕਿਸੇ ਪੰਡਿਤ ਨੇ
ਫਿਰ ਤੇਰੇ ਹੱਥ
ਖੁੱਲਾ ਦਾਨ ਕਰਦੇ ਐ
ਮੈਂ ਮੰਨਦਾ
ਤੇਰਾ ਨਾ ਆਉਂਦਾ
ਸ਼ਹਿਰ ਦੀ ਹਸਤੀ ਵਿੱਚ
ਸ਼ਾਇਦ ਇਸੇ ਕਰਕੇ  
ਤੇਨੂੰ
ਖੁੱਲ੍ਹੇ ਡੁੱਲ੍ਹੇ ਤੇ ਉੱਚੇ ਮਹਿਲ ਦਾ ਮਾਣ ਐ .
ਗੁਰਜੀਤ ਜਟਾਣਾ 9463637200
***************************************************************

ਸੂਹੇ ਸੂਹੇ ਰੰਗ ਦੀ ਕਵਿਤਾ
ਬਲਵਿੰਦਰ ਸਿੰਘ

ਉਹ ਚਾਹੁੰਦੀ ਏ ਮੈ ਲਿਖਾਂ ,
ਉਹਦੇ ਗਜਰੇ ਦਾ ਗੀਤ, ਉਹਦੀ ਵੰਗ ਦੀ ਕਵਿਤਾ
ਮੈ ਲਿਖੀ ਏ ਹਮੇਸ਼ਾ
ਕੱਚੀ ਗੜੀ ਦੀ ਵਾਰ, ਪੱਕੀ ਕੰਧ ਦੀ ਕਵਿਤਾ
ਵੱਡੇ ਵੈਲੀਆਂ ਦੀ ਗਲੀ, ਜਿਥੋਂ ਲੰਘਦਾ ਨਾ ਕੋਈ
ਉੱਥੋਂ ਮਾਰ ਕੇ ਖੰਘੂਰਾ, ਸਾਡੀ ਲੰਘਦੀ ਕਵਿਤਾ,
ਸਿੱਧੀ ਤਾੜ ਦੇ ਕੇ ਵੱਜਦੀ ਏ ,ਵੈਰੀਆਂ ਦੇ ਸੀਨੇ
ਨਾ ਏ ਡਰਦੀ ਏ ਭੋਰਾ ,ਨਾ ਸੰਗਦੀ ਕਵਿਤਾ,
ਜਿਹੜੀ ਹਾਕਮਾਂ ਨੇ ਲਿਖੀ ,ਮੇਰੀ ਮਾਂ ਨੇ ਪੜੀ ਸੀ
ਮੇਰੀ ਪਿੱਠ ਤੇ ਸੂਹੇ ਸੂਹੇ ਰੰਗਦੀ ਕਵਿਤਾ,
ਕਦੇ ਘੁੰਮਦੀ ਕਚਹਿਰੀਆਂ 'ਚ ਕਰਦੀ ਵਕੀਲ
ਕਦੇ ਥਾਣਿਆਂ 'ਚ ਪੁੱਠਾ ਮੈਨੂੰ, ਟੰਗ ਦੀ ਕਵਿਤਾ,

ਬਲਵਿੰਦਰ ਸਿੰਘ 9781414477 
***************************************************************

ਕੱਚੇ ਕੋਠੇ


"ਭੁੱਲਣਹਾਰ" ਗੁਰਮੇਲ
 ਅਸੀਂ ਕੱਚੇ  ਕੋਠਿਆਂ ਵਿੱਚ ਚੰਗੇ ਸੀ
ਆ ਸ਼ਿਹਰ ਚ' ਪੱਕੇ ਪਾ ਬੈਠੇ
ਬਿਨ੍ਹਾਂ ਪੱਖੇ ਤੋਂ ਠੰਡ ਲਗਦੀ ਸੀ
ਪਿੰਡਾ ਏ.ਸੀ. ਵਿੱਚ ਤਪਾ ਬੈਠੇ
ਜਿਹੜੀ ਕੁੱਲੀ ਕੁੱਚੀ ਵਿੱਚ ਠੰਡਕ ਸੀ
ਡੀਸਟੇਮਪਰ ਨਾਲ ਮਿਟਾ ਬੈਠੇ
ਨਾ ਫਿਕਰ ਸੀ ਬੈਂਕ ਦੀਆਂ ਕਿਸ਼ਤਾਂ ਦਾ
ਪੰਡ ਕਰਜ਼ੇ ਦੀ ਸਿਰ ਧਰਾ ਬੈਠੇ
ਐਂਟੀ-ਸੇਪਟਿਕ ਸੀ ਤਲੀ ਗੋਹੇ ਦੀ
ਫ਼ਰਸ਼ ਟਾਈਲਾਂ ਤੇ  ਢੂਈ ਭਨਾ ਬੈਠੇ
ਬੇਬੇ ਕੋਲਿਆਂ ਤੇ ਰੋਟੀ ਰਾੜਦੀ ਸੀ
ਖਾਕੇ ਗੈਸ ਦੀਆਂ ਪੇਟ ਫੁਲਾ ਬੈਠੇ
ਮੰਜੇ ਇੱਕਠੇ ਵੇਹੜੇ ਚ' ਡਾਹੁੰਦੇ ਸੀ
ਵੰਡੀਆਂ ਕਮਰਿਆਂ ਵਿੱਚ ਵੀ ਪਾ ਬੈਠੇ
ਪਿੰਡਾਂ ਵਿਚ ਰਾਤ ਨੂੰ ਰਾਤ ਤਾਂ ਹੁੰਦੀ ਸੀ  
ਸ਼ਹਿਰ ਚ' ਰਾਤ ਵੀ ਗੁਵਾ ਬੈਠੇ
ਸਵੇਰੇ ਉਠ ਕੇ ਸੂਏ ਤੇ ਜਾਂਦੇ ਸੀ
ਹੁਣ ਸਿਰਾਹਨੇ ਪਖਾਨੇ ਬਣਾ ਬੈਠੇ
ਤਾਸ਼ ਖੇਡਣ ਨੂੰ ਚੌਂਕੜੀ ਦਿਸਦੀ ਨਾ
ਤਾਹੀਂਓ ਬਾਪੂ ਨੂੰ ਪਿੰਡ ਬਿਠਾ ਬੈਠੇ
ਗੱਲਾਂ ਦਾਦੇ ਦੀਆਂ ਸਭ ਸੱਚੀਆਂ ਨੇ
ਬੋਹਲ ਛੋਲਿਆਂ ਦੇ ਲਿਫਾਫੇ ਚ' ਪਾ ਬੈਠੇ
ਨਿਮੰ ,ਬੋਹੜ ,ਤੂਤ, ਵਣ ਦਿਸਦੇ ਨੀ
ਬੂਟੇ ਗਮਲਿਆਂ ਵਿੱਚ ਲਗਾ ਬੈਠੇ  
ਤਾਹਿਓਂ ਸੁਨਾਮੀ ਭਚਾਲ ਆਉਂਦੇ ਨੇ
ਆਢਾ ਕੁਦਰਤ ਦੇ ਨਾਲ ਲਾ ਬੈਠੇ
ਕੁਦਰਤ ਕਾਦਰ ਦੀ ਰਜ਼ਾ ਵਿੱਚ ਚਲਦੀ ਐ
ਤੇਰੀ ਨਬਜ਼ ਵੀ ਰਜ਼ਾ ਦੇ ਵਿੱਚ ਬੁੜਕੇ  
ਕਰ ਲੈ ਸੁਕਰ ਮਲਿਕ ਦਾ ਹਰ ਵੇਲੇ
ਜਨਮ ਮਿਲਣਾ ਨੀ ਵਾਰ-ਵਾਰ ਮੁੜਕੇ
ਭੁੱਲਣਹਾਰਿਆ ਜਨਮ ਦਾ ਲਾਹਾ ਖੱਟ ਲੈ
ਰਹੀਂ  ਮਲਿਕ ਦੇ ਚਰਨਾ ਦੇ ਨਾਲ ਜੁੜਕੇ
"ਭੁੱਲਣਹਾਰ" ਗੁਰਮੇਲ 9888310979
***************************************************************

ਬਦਲ ਗਿਆ ਕਿਰਦਾਰ

ਜੱਸੀ "ਕੁੱਕੜ ਸੂਹੀਆ"
ਉਹਦਾ ਪਿਆਰ ਵੀ ਮੈਨੂੰ ਚੇਤੇ ਆ, ਇਤਵਾਰ ਵੀ ਮੈਨੂੰ ਚੇਤੇ
ਦਿਲ ਦੀਆ ਗਹਿਰਾਈਆਂ ਚੋਂ', ਕਰਨਾ ਸਤਕਾਰ ਵੀ ਮੈਨੂੰ ਚੇਤੇ ਆ
ਮੈਂ ਭੁੱਲ ਗਿਆ , ਉਹ ਗੱਲ-ਗੱਲ ਤੇ ਖਫਾ ਹੁੰਦੇ ਸਨ
ਮੁੜ-ਮੁੜ ਕਰਨਾ ਉਨਾਂ ਦਾ, ਇਜ਼ਹਾਰ ਵੀ ਮੈਨੂੰ ਚੇਤੇ ਆ
ਰੋਇਆ ਤਾਂ ਹਾਂ ਮੈਂ , ਬੱਸ ਕੁੱਝ ਆਪਣੇ-ਹੀ ਦੁੱਖਾਂ ਕਰਕੇ
ਦੁੱਖਾਂ ਚੋਂ' ਖੁਸ਼ੀਆਂ ਮਿਲਾਵਣ ਵਾਲਿਆਂ ਦਾ ਵਪਾਰ ਵੀ ਮੈਨੂੰ ਚੇਤੇ ਆ
'ਕੁੱਕੜ ਸੂਹੀਆ' ਜੁਗ-ਜੁਗ ਜੀਵਣ ਜਿਹੜੇ ਨਾਲ ਖਲੋਦੇ ਰਹੇ
ਮਾੜੇ ਵਕਤ  ਚੋਂ' ਕਈਆਂ ਦਾ ਬਦਲ ਗਿਆ ਕਿਰਦਾਰ ਵੀ ਮੈਨੂੰ ਚੇਤੇ ਆ
ਉਹਦਾ ਪਿਆਰ ਵੀ ਮੈਨੂੰ ਚੇਤੇ ਆ, ਇਤਵਾਰ ਵੀ ਮੈਨੂੰ ਚੇਤੇ ਆ
ਦਿਲ ਦੀਆ ਗਹਿਰਾਈਆਂ ਚੋਂ' ਕਰਨਾ, ਸਤਕਾਰ ਵੀ ਮੈਨੂੰ ਚੇਤੇ ਆ
ਜੱਸੀ "ਕੁੱਕੜ ਸੂਹੀਆ" 99882-54689
             -----------0-----------

ਮਹਿੰਗਾਈ ਦਾ ਏ ਝੋਰਾ ਜਿੰਦ ਨੂੰ ਭੋਰ-ਭੋਰ ਕੇ ਖਾ ਰਿਹਾ ਏ 
ਦੋ ਵਕਤ ਦੀ ਰੋਟੀ ਲਈ, ਗਰੀਬ ਜੋ ਤਰਲੇ ਪਾ ਰਿਹਾ  
ਸਮੇਂ ਦੀਆਂ ਸਰਕਾਰਾਂ ਨੇ , ਕੁੱਝ ਵਕਤ ਵਾਲੀਆਂ ਮਾਰਾ ਨੇ...ਕੰਡਿਆਲੀ ਸੇਜ਼ਾ ਡਾਈਆਂ 
ਰੁੱਖੀ ਸੁੱਖੀ ਖਾਕੇ ਸੌਂ ਜਾਈਦਾ ,ਅਸਾਂ ਫੇਰ ਨਾ ਦਿਲ ਤੇ ਲਾਈਆਂ..

ਕੋਈ ਗਿਣਤੀ ਨਹੀਂ ਸਾਡੇ ਜ਼ਖਮਾ ਦੀ, ਤੂੰ ਗਿਣਦੇ-ਗਿਣਦੇ ਥੱਕ ਜਾਣਾ 
ਜੇ ਗੱਲ ਕਰੇ ਜਜਬਾਤਾਂ ਦੀ ,ਤੂੰ ਸੁਣਦੇ-ਸੁਣਦੇ ਅੱਕ  ਜਾਣਾ 
ਖੁਸ਼ੀਆਂ ਨੂੰ ਵੈਰ ਹੈ ਸਾਡੇ ਨਾਲ, ਸਾਡੇ ਬੂਹੇ ਕਦੇ ਨਾ ਆਂਈਆਂ...
ਰੁੱਖੀ ਸੁੱਖੀ ਖਾਕੇ ਸੌਂ ਜਾਈਦਾ ,ਅਸਾਂ ਫੇਰ ਨਾ ਦਿਲ ਤੇ ਲਾਈਆਂ..

 ਪੱਥਰਾਂ ਦੇ ਸਹਿਰ ਜੋ ਫੁੱਲ ਖਿੜੇ, ਉਹ ਕਿੰਨਾ ਹਿਮੰਤੀ ਹੋਣਾ
 ਕੁੱਕੜ ਸੂਹੀਆ ਸਭ ਰੰਗ ਮੋਲਾ ਦੇ, ਉਹ ਬੰਦੇ ਪਰਖਦਾ ਹੋਣਾ
ਕਰੇ ਰਾਤ ਤੋਂ ਬਾਦ ਸਵੇਰਾ, ਦੂਰ ਹੋਵੇ ਘੁੱਪ ਹਨੇਰਾ , ਦਾਤੇ ਦੀਆਂ ਏ ਵਡਿਆਂਈਆਂ 
ਰੁੱਖੀ ਸੁੱਖੀ ਖਾਕੇ ਸੌਂ ਜਾਈਦਾ ,ਅਸਾਂ ਫੇਰ ਨਾ ਦਿਲ ਤੇ ਲਾਈਆਂ..
ਜੱਸੀ "ਕੁਕੜ ਸੂਹੀਆ"
ਜੱਸੀ "ਕੁੱਕੜ ਸੂਹੀਆ" 99882-54689
***************************************************************

ਹੱਕ
(ਕਾਵਿ-ਵਿਅੰਗ)


ਰਿੰਕੂ ਸੈਣੀ

ਵਾਹ ਦੁਨੀਆਂ ਤੇ ਵਾਹ ਇਹਦੇ ਜੁਗਾੜ ਯਾਰੋ
ਕਿਵੇਂ ਲੈਣਾ ਹੱਕ , ਦੇਖਲੋ ਇਹਦਾ ਕਮਾਲ ਯਾਰੋ
ਪਾਣੀ ਦੀ ਟੈਂਕੀ ਤੇ ਚੜ੍ਹ ਪਾ ਦਿੰਦੇ ਰੌਲਾ
ਵੀਰੂ ਕੀ ਬਸੰਤੀ ਵਾਲਾ ਬਣ ਜਾਂਦਾਂ ਹਾਲ ਯਾਰੋ

ਬਾਬਾ ਕਰ ਜਨਤਾ ਕੱਠੀ , ਬਹਿੰਦਾ ਭੁੱਖ ਹੜਤਾਲਾਂ ਤੇ  
ਕਹਿੰਦਾ ਮੈਂ ਲੋਕਾਂ ਦੇ ਹੱਕ ਲਈ ਦੇਦੂੰ ਜਾਨ ਯਾਰੋ
ਜਦ ਸਰਕਾਰੀ ਮਾਮੇ ਆਕੇ ਕਰਨ ਛਿੱਤਰਾਂ ਦੀ ਸੇਵਾ
ਫਿਰ ਭੱਜਦਾ ਹੈ ਬਾਬਾ ਪਾ ਲੇਡੀ ਸਲਵਾਰ ਯਾਰੋ

ਕੰਮ ਨਹੀਂ ਬਣਿਆ ਤਾਂ ਕਰ ਦੋ ਚੱਕਾ ਜਾਮ   
ਇਹ ਵੀ ਪ੍ਰਚਲਣ ਬਹੁਤ ਹੋ ਗਿਆ ਹੈ ਆਮ ਯਾਰੋ
ਇਸ ਨਾਲ ਤਾਂ ਹੁੰਦੀ ਕੇਵਲ ਆਮ ਜਨਤਾ ਔਖੀ
ਕਿਓਂ ਨਹੀਂ ਘੇਰਦੇ ਸਰਕਾਰੀ ਅਫਸਰਾਂ ਦੇ ਦਰਬਾਰ ਯਾਰੋ

ਹੱਕ ਮੰਗਣਾ ਹੈ ਆਪਣਾ ਹੱਕ ,ਪਰ ਅਕਲ ਦੇ ਨਾਲ ਯਾਰੋ
ਹੱਕ ਲਈ ਰਿੰਕੂ ਨਾਲ ਤੁਹਾਡੇ , ਪਰ ਰੱਖ ਕੇ ਸਭਦਾ ਖਿਆਲ ਯਾਰੋ .
ਰਿੰਕੂ ਸੈਣੀ 93567-60007 
******************************************************

ਮੇਰੇ ਦਾਦੇ ਦਾ ਆੜੀ
ਜਸਵਿੰਦਰ ਸਿੰਘ "ਸੁਨਾਮੀ"
ਬਾਪ ਮੇਰੇ ਦੀਆਂ ਅੱਖਾਂ ਭਰ ਆਈਆਂ,
ਆਖੇ ਜਿਸ ਬੋਹੜ ਦੀ ਛਾਂ ਹੇਠਾਂ,
ਮੇਰੇ ਦਾਦੇ ਨੇ ਸੀ ਮੈਂਨੂੰ ਬਾਤਾਂ ਪਾਈਆਂ,
ਅੱਜ ਬਣ ਮੇਰੇ ਲਈ ਬੇ ਹੱਲ ਸਵਾਲ ਗਿਆ,
ਮੇਰੇ ਦਾਦੇ ਦਾ ਆੜੀ
ਅੱਜ ਮੇਰੇ ਸਾਹਮਣੇ ਬਣ ਲਾਸ਼ ਪਿਆ,
ਮੋਸਮ ਕਹਿਰ ਗੁਜ਼ਾਰ ਗਿਆ,
ਪਿੰਡ ਦੀ ਸੱਥ ਦੀ ਜਾਣ ਹੁੰਦਾ ਸੀ,
ਹਿੱਕ ਤਾਨ ਪਿੰਡ ਆਪਣੇ ਦੀ ਸ਼ਾਨ ਹੁੰਦਾ ਸੀ,
ਜਿਸ ਵਿੱਚੋ ਬਜੁਰਗਾਂ ਦਾ ਅਹਿਸਾਸ ਹੁੰਦਾ ਸੀ,
ਪੱਤਾ ਸਿਰ ਲੱਗ ਅਸ਼ੀਰਵਾਦ ਮਿਲਦਾ ਸੀ,
ਲੱਗੇ ਜਿਵੇਂ ਬੇ ਕਫਨ ਮੇਰਾ ਦਾਦਾ ਆਪ ਪਿਆ,
ਦਾਦੇ ਦਾ ਆੜੀ
ਅੱਜ ਮੇਰੇ ਸਾਹਮਣੇ ਬਣ ਲਾਸ਼ ਪਿਆ,
ਦਾਦਾ ਜਿਸ ਨਾਲ ਖੁਲ ਕੇ ਕਰਦਾ ਸੀ ਬਾਤ,
ਜਿਸ ਦੇ ਸੀਨੇ ਕਈ ਦਫ਼ਨ ਸੀ ਰਾਜ,
ਜਿਸ ਦੇ ਨਾਲ ਸਾਝੇ ਕੀਤੇ  ਕਈ ਦਿਲਾਂ ਨੇ  ਦੁੱਖੜੇ,
ਚਿੱਟੇ ਦਿਨ ਨੂੰ ਕਰ ਰਾਤ ਗਿਆ ,
ਦਾਦੇ ਦਾ ਆੜੀ
ਅੱਜ ਮੇਰੇ ਸਾਹਮਣੇ ਬਣ ਲਾਸ਼ ਪਿਆ,
ਠੰਡੀ ਚੱਲਦੀ ਹਵਾ ਪੱਤੇ ਹਿੱਲਣ,
ਜਿਵੇ ਰਾਂਝੇ ਤੇ ਹੀਰ ਦਾ ਹੋਵੇ ਮਿਲਣ,
ਬਣ "ਕੈਦੌ" ਮੋਸਮ ਕਹਿਰ ਗੁਜ਼ਾਰ ਗਿਆ,
ਦਾਦੇ ਦਾ ਆੜੀ ਅੱਜ ਮੇਰੇ ਸਾਹਮਣੇ ਬਣ ਲਾਸ਼ ਪਿਆ
ਮੇਰੇ ਦਾਦੇ ਦਾ ਜਿਗਰੀ ਯਾਰ ਪਿਆ
ਜਸਵਿੰਦਰ ਸਿੰਘ "ਸੁਨਾਮੀ" 9872332232
**********************************************************

ਬੇਚੈਨੀ ਦੀ ਰਾਤ......


ਮਨੀ ਮਹਿਰਾਜ 

ਸੌਣਾ ਚਾਹ੍ਵੇ, ਪਰ ਅੱਖ ਨਾ ਲੱਗੇ
ਕਰਵਟਾਂ ਬਦਲੇ, ਸੱਜੇ ਖੱਬੇ
ਸੁੱਖ ਦੀ ਨੀਂਦਰ ,ਜਦ ਸੌਵਣ ਲੱਗੇ
ਪਲੰਘ ਦੁੱਖਾਂ ਦਾ ਡਹੀ ਜਾਵੇ
ਬੇਚੈਨੀ ਦੀ ਰਾਤ ਨੂੰ ਕੋਈ,
ਕਿਸ ਹੱਦ ਤੀਕਰ ਸਹੀ ਜਾਵੇ
                
ਲਗਦੀ ਪਿਆਸ, ਨਾ ਪਾਣੀ ਲੰਘਦਾ
ਸੋਚਾਂ ਵਾਲਾ, ਨਾਗ ਹੈ ਡੰਗਦਾ
ਕੋਈ ਮੰਗੇ ਕਿਤਾਬਾਂ ,ਸ਼ੂਟ ,ਬੂਟ
ਕੋਈ ਸਕੂਲ ਦੀ ਫੀਸ ਹੈ ਮੰਗਦਾ
ਕੱਲ ਨੂੰ ਪੁੱਤਰੋ ਲੈ ਕੇ ਦਿਉਂ ,
ਮਨ ਅੰਦਰ ਹੀ ਕਹੀ ਜਾਵੇ
ਬੇਚੈਨੀ ਦੀ ਰਾਤ............

ਨਰਮਾਂ  ਬੀਜਿਆ, ਪੈ ਗਈ ਸੁੰਡੀ
ਹੋਰ ਵੀ ਕੋਈ, ਫ਼ਸਲ ਨੀ ਹੁੰਦੀ
ਕਰਜਾਈ ਦਾ ਇਕ ਦਿਲ ਚਾਹ੍ਵੇ
ਲੈ ਲਾਂ ਫਾਹਾ, ਅੰਦਰੋਂ ਲਾ ਕੁੰਡੀ
ਇੱਕ ਮਨ ਕਰਦਾ, ਬਾਹਰ ਨਿੱਕਲਾਂ
ਮੌਤ ਦੀ ਦਲਦਲ ਵਹੀ ਜਾਵੇ
ਬੇਚੈਨੀ ਦੀ ਰਾਤ............

ਵੱਡੀ ਧੀ ਹੋਈ, ਕੋਠੇ ਜਿੱਡੀ
ਬਾਪ ਦੀ ਢੁਈ ਨਾ ਹੁੰਦੀ ਸਿੱਧੀ
ਆਪਣੀ ਚਾਲ ਹੀ, ਚਲਦੇ ਚਲਦੇ
ਇੱਕ-ਇੱਕ ਕਰਕੇ, ਸਧਰ ਹੈ ਮਿੱਧੀ
ਅੱਗੇ ਕੁਝ ਨਾ ਬਣਦਾ ਦਿਸਦਾ
ਕਿਸ ਮੂੰਹ ਖੇਤ ਦੀ ਪਹੀ ਜਾਵੇ
ਬੇਚੈਨੀ ਦੀ ਰਾਤ ਨੂੰ ਕੋਈ
ਕਿਸ ਹੱਦ ਤੀਕਰ ਸਹੀ ਜਾਵੇ
ਬੇਚੈਨੀ ਦੀ ਰਾਤ............
ਮਨੀ ਮਹਿਰਾਜ  9464478988
**********************************************************

ਐਸ ਰੁੱਤੇ ਪਿਆਰ

ਵਿਸ਼ਵ ਸਿੰਘ
ਏਹੇ ਸਾਉਣ ਦਾ ਮੌਸਮ ਵੀ
ਇੰਦਿਲ ਵਿੱਚ ਚੁੱਬਦਾ
ਜਿਵੇਂ ਟੁੱਟਿਆ ਹੋਇਆ ਕੱਚ
ਕੋਈ ਆ ਪੈਰੀ ਚੁੱਬਦਾ
ਏਹੇ ਠੰਡੀਆਂ ਹਵਾਵਾਂ ਵੀ
ਲੂ ਵਾਂਗ ਹੁਣ ਲਗਦੀਆਂ
ਟਿਪ-੨ ਕਰਦੇ ਤੁਪਕੇ ਵੀ
ਕੰਡਿਆ ਵਾਂਗ ਆ ਸਰੀਰ ਤੇ ਵਜਦੇ ਨੇ
ਏਹੇ ਕਾਲੀਆਂ ਘਟਾਵਾਂ ਵੀ
ਕਿਸੇ ਦੇ ਇਸ਼ਕ਼ ਦੀਆਂ ਮਾਰੀਆਂ ਲਗਦੀਆਂ
ਏਹੇ ਝੂਲਦੇ ਪੱਤੇ ਵੀ
ਖਣ-੨ ਕਰ
ਆਪਣਾ ਦਰਦ ਬਿਆਨ ਕਰਦੇ ਨੇ
ਮੇਰੇ ਵਾਂਗੂ ਇਸ਼ਕੇ ਦੇ ਮਾਰੇ
ਕੁਝ ਪੱਤੇ ਜਮੀਨ ਤੇ ਆ ਗਿਰਦੇ ਨੇ
ਲਗਦਾ ਏਹੇ ਵੀ ਕਿਸੇ ਆਸ਼ਿਕ਼ ਦੀ
ਕਬਰ ਉਤੇ ਡਿੱਗ ਕੇ
ਮਾਨ ਭੇਟ ਕਰਦੇ ਨੇ
ਜੋ ਕਰਦਾ "ਸ਼ਿਵ" ਵਾਂਗ
ਐਸ ਰੁੱਤੇ ਪਿਆਰ
ਓਹੋ ਕੰਗਾਲ ਹੋ ਜਾਂਦਾ ਏ
ਗਿੱਲੀ ਲੱਕੜ ਵਾਂਗੂ ਸੁਲਗਦਾ ਰਹਿੰਦਾ
ਨਾ ਆਪ ਮਰਦਾ ਤੇ ਨਾ ਹੀ ਇਸ਼ਕ ਮਰਦਾ
ਬਸ ਐਸ ਰੁੱਤੇ
ਤੜਪਦਾ ਰਹੰਦਾ ਏ
ਵਿਸ਼ਵ ਸਿੰਘ 9501213048
**********************************************************

ਪੰਜਾਬੀਏ ਜੁਬਾਨੇ
ਪੰਜਾਬੀਏ ਜੁਬਾਨੇ ਤੇਰੀ ਜੈ ਹੋਵੇ,
ਕਿੰਨੀ ਪਿਆਰੀ ਸਾਨੂੰ ਲੱਗਦੀ ਤੂੰ ਮਾਂ ਬੋਲੀਏ
ਬੁੱਲੀਆਂ ਚੋਂ ਨਾ ਕਹਿ ਹੋਵੇ,
ਪੰਜਾਬੀਏ ਜੁਬਾਨੇ ਤੇਰੀ ਜੈ ਹੋਵੇ,
ਜਿੰਨਾ ਤੇਰੇ ਪੁੱਤਰਾਂ ਨੇ ਸੇਵਾ ਤੇਰੀ ਕੀਤੀ
ਹੋ ਗਿਆ ਅਮਰ ਜਹਾਨ ਉੱਤੇ ਨਾਮ ਨੀ,
ਵਾਰਿਸ ਸ਼ਾਹ ਜਿਹੇ ਪੁੱਤਰਾਂ ਪਿਆਰਿਆਂ ਨੂੰ
ਜਾਣਦੀ ਏ ਦੁਨੀਆਂ ਤਮਾਮ ਨੀ,
ਸ਼ਿਵ, ਸ਼ਾਹ ਹੁਸੈਨ, ਬੁੱਲੇ ਸ਼ਾਹ ਜਿਹੇ ਸ਼ਾਇਰਾਂ ਦਾ
ਰੰਗ ਦੁਨੀਆਂ ਤੋਂ ਨਾ ਲਹਿ ਹੋਵੇ,
ਪੰਜਾਬੀਏ ਜੁਬਾਨੇ ਤੇਰੀ ਜੈ ਹੋਵੇ,
ਘੋੜੀਆਂ ਸੁਹਾਗ ਟੱਪੇ ਸਿੱਠਣੀਆਂ ਬੋਲੀਆਂ
ਬੈਂਤ ਕਵਿਤਾਵਾਂ ਦੋਹੇ ਗੀਤ ਨੀ,
ਕੰਨਾ ਵਿੱਚ ਪੈਣ ਜਦੋਂ ਘੁਲ ਜਾਂਦਾ ਸ਼ਹਿਦ ਜਿਹਾ
ਹੋ ਜਾਂਦੀ ਰੂਹ ਠੰਡੀ ਸੀਤ ਨੀ,
ਜਿੰਨੀ ਏ ਮਿਠਾਸ ਤੇਰੇ ਸ਼ਬਦਾਂ ਦੇ ਵਿੱਚ ਨੀ
ਕੋਈ ਜੱਗ ਤੇ ਨਾ ਸ਼ੈਅ ਹੋਵੇ,
ਪੰਜਾਬੀਏ ਜੁਬਾਨੇ ਤੇਰੀ ਜੈ ਹੋਵੇ,
ਦੀਪ ਕੰਡਿਆਰਾ ਮੰਗੇ ਰੱਬ ਤੋਂ ਦੁਆਵਾਂ
ਚੰਨ ਤਾਰੇ ਜਦੋਂ ਤੀਕ ਅਸਮਾਨ ਤੇ,
ਜੀਣ ਤੇਰੇ ਕਵੀ ਤੇ ਵੱਸਣ ਤੇਰੇ ਸ਼ਾਇਰ ਸਾਰੇ
ਕਾਇਮ ਰਹੇ ਸਦਾ ਤੂੰ ਜਹਾਨ ਤੇ,
ਜਿੱਥੇ ਤੇਰੇ ਸ਼ਬਦਾਂ ਦਾ ਜਾਦੂ ਨਾ ਚੱਲੇ ਨੀ
ਜਗਾ ਜੱਗ ਤੇ ਨਾ ਰਹਿ ਹੋਵੇ
ਪੰਜਾਬੀਏ ਜੁਬਾਨੇ ਤੇਰੀ ਜੈ ਹੋਵੇ,
ਪੰਜਾਬੀਏ ਜੁਬਾਨੇ ਤੇਰੀ ਜੈ ਹੋਵੇ,
ਦੀਪ ਕੰਡਿਆਰਾ 9988361432
**********************************************************

ਇੱਕ ਮੌਕਾ

"ਗੋਲਡੀ" ਗੁਰਜੀਤ
ਇੱਕ ਮੌਕਾ ਰੱਬਾ ਦੇਦੇ ਤੂੰ
ਸੱਜਣਾ ਨੂੰ ਗਲ ਲਾਵਣ ਦਾ , 
ਸਾਡਾ ਕੋਈ ਤਾਂ ਮੁੱਲ ਪੈ ਜਾਵੇ
ਸ ਦੁਨੀਆਂ ਉੱਤੇ ਆਵਨ ਦਾ
ਇੱਕ ਮੌਕਾ ਰੱਬਾ ਦੇਦੇ ਤੂੰ
ਸੱਜਣਾ ਨੂੰ ਗਲ ਲਾਵਣ ਦਾ , 
ਜਦ ਅੱਖਾਂ ਮੁਹਰੇ ਆ ਜਾਵੇ
ਓਹਦੇ ਨਾਲ ਬਹਾਰ ਹੀ ਆ ਜਾਂਦੀ
ਜਦ ਹੱਸਦੀ ਏ ਫੁੱਲ ਕਿਰਦੇ ਨੇ
ਸਾਡੀ ਰੂਹ ਦੇ ਵਿੱਚ ਸਮਾਂ ਜਾਂਦੀ
ਓਹ  ਖੁਸ਼ ਰਹੇ , ਆਬਾਦ ਰਹੇ
ਸਦਾ ਮਾਣਦੀ ਰਹੇ ਜਵਾਨੀਆਂ  ਨੂੰ
ਸਾਨੂੰ ਦੁੱਖ ਤਕਲੀਫਾਂ ਕੁਝ ਵੀ ਦਈਂ
ਓਹਤੋਂ ਦੂਰ ਰੱਖੀਂ  ਪਰੇਸ਼ਾਨੀਆਂ  ਨੂੰ
ਕੀ ਮੰਗਣਾ ਏ ਮੈਂ ਤੇਰੇ ਤੋਂ
ਓਹਨੂੰ ਮੇਰੀ  ਝੋਲੀ ਪਾਦੇ  ਤੂੰ
ਪਿੰਡ ਮਹਿਲ ਖੁਰਦ ਦੀਆਂ ਮੜ੍ਹੀਆਂ ਵਿੱਚ
ਓਹਦੇ ਨਾਂ ਦਾ ਦੀਪ ਜਗਾ ਦੇ ਤੂੰ
ਹੁਣ ਤਾਂ ਇੱਕੋ ਅਰਮਾਂ
ਜਿੰਦ ਓਹਦੇ ਨਾਮ ਲਿਖਾਵਣ  ਦਾ
ਸਾਡਾ ਕੋਈ ਤਾਂ ਮੁੱਲ ਪੈ ਜਾਵੇ
ਸ ਦੁਨੀਆਂ ਉੱਤੇ ਆਵਨ ਦਾ
ਇੱਕ ਮੌਕਾ ਰੱਬਾ ਦੇਦੇ ਤੂੰ
ਸੱਜਣਾ ਨੂੰ ਗਲ ਲਾਵਣ ਦਾ , 
ਸਾਡਾ ਕੋਈ ਤਾਂ ਮੁੱਲ ਪੈ ਜਾਵੇ.......
"ਗੋਲਡੀ" ਗੁਰਜੀਤ  9855434038

**********************************************************

ਸੱਚ
 
ਸੁਖਦੇਵ ਹੀਰੋ
ਸੱ , ਸੱਤਾਂ ਆਖਰ ਸੱਰਹਿੰਦਾ
ਹੁੰਦੇ ਝੂਠ ਦੇ ਨਾ ਕੋਈ ਪੈਰ ਯਾਰੋ
ਸ਼ਾਨ ਭੂਸਰਿਆ ਨਾ ਕਦੇ ਲੋਟ ਆਉਂਦਾ
ਹੁੰਦਾ ਉਸਦਾ ਮਾੜਾ ਵੈਰ ਯਾਰੋ
ਇੰਤਜ਼ਾਰ ਨਾ ਕਿਸੇ ਦਾ ਕਰਨ ਤਿੰਨੇ
ਮੌਤ ,ਸਮਾਂ,ਸਮੁੰਦਰ ਦੀ ਲਹਿਰ ਯਾਰੋ
ਵਿੱਚ ਜਵਾਨੀ ਜੇ ਕਿਸੇ ਦਾ ਪੁੱਤ ਮਰਜੇ
ਤੇ ਐਦੂੰ ਵੱਡਾ ਨਹੀਂ ਹੁੰਦਾ ਕੋਈ ਕਹਿਰ  ਯਾਰੋ
ਸ਼ਰਾਬ ਜੁਆ ਤਾਂ ਬੰਦੇ ਦੀ ਮੱਤ ਮਾਰਨ
ਚੰਗੀ ਹੁੰਦੀ ਏ ਸ਼ਿਹਤ ਲਈ ਸੈਰ ਯਾਰੋ
ਰਿਸ਼ਤਾ ਖੂਨ ਦਾ ਮੌਕੇ ਤੇ ਕੰਮ ਆਉਂਦਾ
ਆਖਿਰ ਗੈਰ ਤਾਂ ਹੁੰਦਾ ਹੈ ਗੈਰ ਯਾਰੋ
ਕੌੜਤੁੰਮੇ ਤੋਂ ਨਾ ਹੁੰਦੀ ਕੋਈ ਚੀਜ਼ ਕੌੜੀ
ਤੇ ਹੁੰਦਾ ਇਸ਼ਕ਼ ਦਾ ਮਿੱਠਾ ਜ਼ਹਿਰ ਯਾਰੋ
ਸੱਪ, ਮੱਛੀ ਤੇ ਤੀਜੀ ਮਰਗਾਈ
ਤਿੰਨੇ ਜਾਂਦੇ ਨੇ ਪਾਣੀ ਤੇ ਤੈਰ ਯਾਰੋ
ਹੋ ਸਕਦਾ ਬੂਹੇ ਤੋਂ ਰੱਬ ਮੁੜਜੇ
ਝੱਟ ਪਾ ਦਈਏ ਮੰਗਤੇ ਨੂੰ ਖੈਰ ਯਾਰੋ
ਚੱਕ ਵਾਲਾ ਹੀਰੋ ਸਦਾ ਸੱਚ ਲਿਖਦਾ
ਮਾਂ ਪਿਓ  ਦੇ ਪੂਜੀਏ ਪੈਰ ਯਾਰੋ  
ਸੁਖਦੇਵ ਹੀਰੋ "ਚੱਕ ਵਾਲਾ" 9872908781
**********************************************************

ਸ਼ਹਿਰ ਤੇਰਾ ਤੇ ਇੱਕ ਤੂੰ
ਜੱਸ ਸੁਰਜੀਤ

ਕੀ ਹੋਇਆ ਤੂੰ ਛੱਡ ਗਈ ਏਂ ਸ਼ਹਿਰ
ਪਰ ਅੱਜ ਵੀ ਵਸਦੇ ਨੇ ਕਈ ਦੀਵਾਨੇ
ਤੇਰੇ ਸ਼ਹਿਰ ਚ' 

ਸ਼ਮਾਂ ਰੋਸ਼ਨ ਨਾ ਹੋਈ ਤੇਰੇ ਤੋਂ ਬਾਅਦ ਤੇਰੇ ਜਹੀ
ਉਂਝ ਭਟਕਦੇ ਫਿਰਦੇ ਨੇ ਕਈ ਪਰਵਾਨੇ
ਤੇਰੇ ਸ਼ਹਿਰ ਚ' 

ਇੱਕ ਤੂੰ ਹੀ ਤਾਂ ਸੀ ਮੇਰੀ ਆਪਣੀ
ਪਰ ਹੁਣ ਤਾਂ ਵਸਦੇ ਨੇ ਸਭ ਲੋਕ ਬੇਗਾਨੇ
ਤੇਰੇ ਸ਼ਹਿਰ ਚ' 

ਪੀਣੀ ਛੱਡ ਦਿੱਤੀ ਮੈਂ ਗੈਰਾਂ ਦੇ ਜਾਮ ਚੋਂ
ਵੈਸੇ ਅੱਜ ਵੀ ਛਲਕਦੇ ਨੇ ਪੈਮਾਨੇ ਤੇਰੇ
ਤੇਰੇ ਸ਼ਹਿਰ ਚ' 

ਛਿੜ ਜਾਂਦੇ ਨੇ ਮੇਰੇ ਕਈ ਜ਼ਖਮ ਪੁਰਾਣੇ
ਫਿਰ ਵੀ ਮੈਂ ਰੁਕ ਜਾਵਾਂ ਕਿਸੇ ਬਹਾਨੇ
ਤੇਰੇ ਸ਼ਹਿਰ ਚ' 

ਤੈਨੂੰ ਦੁਬਾਰਾ ਪਾਉਣ ਦੀ ਆਸ ਦਿਲ ਚ' ਹੈ
ਪਰ ਟੁੱਟ ਕੇ ਜੁੜਦੇ ਨਹੀਂ ਯਾਰਾਨੇ
ਤੇਰੇ ਸ਼ਹਿਰ ਚ' 

ਖੁਸ਼ਮਿਜਾਜ਼ ਹਾਂ ਉਂਝ ਮੈਂ ਯਾਰਾਂ ਚ' ਬਹੁਤ
ਪਰ ਉਦਾਸ ਹੋ ਜਾਂਦੇ ਨੇ 'ਜੱਸ' ਦੇ ਤਰਾਨੇ
ਤੇਰੇ ਸ਼ਹਿਰ ਚ' 
      
'ਜੱਸ' ਸੁਰਜੀਤ 9914181321